ਕ੍ਰਿਕਟਰਾਂ ਦੀ ਮਹਿਲਾ ਨਾਲ ਬਦਤਮੀਜ਼ੀ, ਇਕ ਤਾਂ ਲੈਣ ਵਾਲਾ ਸੀ ਇਸ਼ਾਂਤ ਸ਼ਰਮਾ ਦੀ ਜਗ੍ਹਾ

12/28/2019 1:46:54 PM

ਸਪੋਰਟਸ ਡੈਸਕ— ਦਿੱਲੀ ਅੰਡਰ-23 ਟੀਮ ਦੇ ਦੋ ਖਿਡਾਰੀਆਂ ਕੁਲਦੀਪ ਯਾਦਵ ਅਤੇ ਲਕਸ਼ ਥਰੇਜਾ ਨੂੰ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ ਬੰਗਾਲ ਖਿਲਾਫ ਸੀ. ਕੇ. ਨਾਇਡੂ ਟਰਾਫੀ ਮੈਚ ਦੀ ਪੂਰਬਲੀ ਸ਼ਾਮ 'ਤੇ ਕੋਲਕਾਤਾ 'ਚ ਹੋਟਲ ਦੀ ਮਹਿਲਾ ਕਰਮਚਾਰੀ ਦੇ ਨਾਲ ਕਥਿਤ ਬਦਤਮੀਜ਼ੀ ਕਰਨ ਕਾਰਨ ਘਰ ਭੇਜ ਦਿੱਤਾ ਹੈ।

ਬੱਲੇਬਾਜ਼ ਥਰੇਜਾ ਨੇ ਦਿੱਲੀ ਵੱਲੋਂ ਇਕ ਲਿਸਟ ਏ ਮੈਚ ਖੇਡਿਆ ਜਿਸ 'ਚ ਉਸ ਨੇ ਅਰਧ ਸੈਂਕੜਾ ਲਾਇਆ ਸੀ ਜਦਕਿ ਤੇਜ਼ ਗੇਂਦਬਾਜ਼ ਕੁਲਦੀਪ ਦਾ ਪੰਜਾਬ ਖਿਲਾਫ ਹੋਣ ਵਾਲੇ ਰਣਜੀ ਮੈਚ 'ਚ ਇਸ਼ਾਂਤ ਸ਼ਰਮਾ ਦੀ ਜਗ੍ਹਾ ਲੈਣਾ ਤੈਅ ਸੀ। ਪਤਾ ਲੱਗਾ ਹੈ ਕਿ ਮਾਮਲੇ ਦੀ ਪੁਲਸ 'ਚ ਸ਼ਿਕਾਇਤ ਕੀਤੀ ਗਈ ਹੈ ਪਰ ਡੀ. ਡੀ. ਸੇ. ਏ.  ਨੇ ਆਪਣੇ ਨਿਰਦੇਸ਼ਕ ਸੰਜੇ ਭਾਰਦਵਾਜ ਨੂੰ ਕੋਲਕਾਤਾ ਭੇਜ ਦਿੱਤਾ ਹੈ।

ਡੀ. ਡੀ. ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਜੇ ਭਾਰਦਵਾਜ ਕੋਲਕਾਤਾ 'ਚ ਹਨ। ਦੋਵੇਂ ਖਿਡਾਰੀ ਬੰਗਾਲ ਖਿਲਾਫ ਅੱਜ ਤੋਂ ਸ਼ੁਰੂ ਹੋਣ ਵਾਲੇ ਮੈਚ 'ਚ ਨਹੀਂ ਖੇਡ ਰਹੇ ਹਨ। ਉਨ੍ਹਾਂ ਨੂੰ ਜ਼ਾਬਤੇ ਦੀ ਉਲੰਘਣਾ ਕਾਰਨ ਵਾਪਸ ਭੇਜ ਦਿੱਤਾ ਗਿਆ ਹੈ। ਅਸੀਂ ਸੁਣਿਆ ਹੈ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਮਹਿਲਾ ਕਰਮਚਾਰੀ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਸੀ. ਸੀ. ਟੀ. ਵੀ. ਫੁਟੇਜ ਨਾਲ ਇਸ ਦੀ ਪਛਾਣ ਹੋਈ। ਦਿੱਲੀ ਟੀਮ ਨੇ ਹੋਟਲ ਅਧਿਕਾਰੀਆਂ ਤੋਂ ਬਿਨਾ ਸ਼ਰਤ ਮੁਆਫੀ ਮੰਗ ਲਈ ਹੈ। ਹੁਣ ਦੇਖਣਾ ਹੋਵੇਗਾ ਕਿ ਡੀ. ਡੀ. ਸੀ. ਏ. ਇਨ੍ਹਾਂ ਦੋਹਾਂ ਖਿਡਾਰੀਆਂ ਦੇ ਖਿਲਾਫ ਕਾਰਵਾਈ ਕਰਦਾ ਹੈ ਜਾਂ ਨਹੀਂ।

Tarsem Singh

This news is Content Editor Tarsem Singh