ਲਕਸ਼ ਅਤੇ ਰੂਤਵਿਕਾ ਰਾਸ਼ਟਰੀ ਬੈਡਮਿੰਟਨ ''ਚ ਜਿੱਤੇ

11/06/2017 8:40:54 AM

ਨਾਗਪੁਰ, (ਬਿਊਰੋ)— ਲਕਸ਼ ਸੇਨ ਅਤੇ ਰੂਤਵਿਕਾ ਸ਼ਿਵਾਨੀ ਨੇ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ 'ਚ ਜਿੱਤ ਦਰਜ ਕੀਤੀ। 
ਲਕਸ਼ ਨੇ ਪੁਰਸ਼ ਸਿੰਗਲ 'ਚ ਮੈਸਨਾਮ ਮੀਰਾਬ ਨੂੰ ਇਕ ਸਖਤ ਸੰਘਰਸ਼ ਦੇ ਮੁਕਾਬਲੇ 'ਚ 21-13, 12-21, 21-13 ਨਾਲ ਹਰਾਇਆ ਜਦਕਿ ਰੂਤਵਿਕਾ ਨੇ ਮਾਨਸੀ ਸਿੰਘ ਨੂੰ 21-8, 21-11 ਨਾਲ ਹਰਾਇਆ। ਮਨੂ ਅਤੱਰੀ ਅਤੇ ਮਨੀਸ਼ਾ ਨੇ ਵੀ ਮਿਕਸਡ ਡਬਲਜ਼ 'ਚ ਜਿੱਤ ਦਰਜ ਕੀਤੀ। ਉਨ੍ਹਾਂ ਨੇ ਸੁਮਿਤ ਰੇਡੀ ਅਤੇ ਆਰਤੀ ਸੁਨੀਲ ਨੂੰ 17-21, 21-19, 21-11 ਨਾਲ ਹਰਾਇਆ।