ਜੂਨੀਅਰ ਏਸ਼ੀਆ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਘਰੇਲੂ ਚੁਣੌਤੀ ਦੀ ਅਗਵਾਈ ਕਰਨਗੇ ਲਕਸ਼ੈ

08/23/2017 8:04:33 AM

ਨਵੀਂ ਦਿੱਲੀ— ਪਿਛਲੇ ਹਫਤੇ ਬੁਲਗਾਰੀਆ ਓਪਨ ਕੌਮਾਂਤਰੀ ਸੀਰੀਜ਼ 'ਚ ਖਿਤਾਬ ਜਿੱਤਣ ਵਾਲੇ ਵਿਸ਼ਵ ਜੂਨੀਅਰ ਨੰਬਰ ਇਕ ਖਿਡਾਰੀ ਲਕਸ਼ੈ ਸੇਨ ਅਕਤੂਬਰ 'ਚ ਆਗਾਮੀ ਅੰਡਰ-17 ਅਤੇ ਅੰਡਰ-15 ਏਸ਼ੀਆ ਕੱਪ ਅਤੇ ਵਿਸ਼ਵ ਜੂਨੀਅਰ ਬੈੱਡਮਿੰਟਨ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।

ਲਕਸ਼ੈ ਅਤੇ ਭਾਰਤ ਦੇ ਨੰਬਰ ਇਕ ਖਿਡਾਰੀ (ਅੰਡਰ-17) ਮੈਸਨਾਮ ਮੇਰਾਬਾ ਤੋਂ 4 ਅਕਤੂਬਰ ਤੋਂ ਮਿਆਂਮਾ 'ਚ ਏਸ਼ੀਆ ਅੰਡਰ-17 ਅਤੇ ਅੰਡਰ-15 ਚੈਂਪੀਅਨਸ਼ਿਪ ਅਤੇ 9 ਅਕਤੂਬਰ 'ਚ ਜਕਾਰਤਾ 'ਚ ਵਿਸ਼ਵ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਉਮੀਦਾਂ ਲੱਗੀਆਂ ਹੋਣਗੀਅ। ਭਾਰਤੀ ਬੈੱਡਮਿੰਟਨ ਸੰਘ (ਬਾਈ) ਦੇ ਸਕੱਤਰ ਅਨੂਪ ਨਾਰੰਗ ਦੀ ਪ੍ਰਧਾਨਗੀ 'ਚ ਪਿਛਲੇ ਹਫਤੇ ਦੇ ਦੌਰਾਨ 64 ਮੈਂਬਰੀ ਮਜ਼ਬੂਤ ਟੀਮ ਦੀ ਚੋਣ ਕੀਤੀ ਗਈ। ਨਾਰੰਗ ਨੇ ਕਿਹਾ, ''ਅਸੀਂ ਵਿਸ਼ਵ ਬੈਡਮਿੰਟਨ 'ਚ ਲਗਾਤਾਰ ਸੁਧਾਰ ਕਰ ਰਹੇ ਹਾਂ। ਸਾਡੇ ਯੁਵਾ ਖਿਡਾਰੀਆਂ ਦੇ ਲਈ ਆਪਣੀ ਸ਼੍ਰੇਸ਼ਠਤਾ ਸਾਬਤ ਕਰਨ ਦਾ ਇਹ ਇਕ ਹੋਰ ਮੌਕਾ ਹੋਵੇਗਾ।''