ਲਾਹਿੜੀ ਨੇ ਵਿੰਡਹੈਮ ''ਚ ਪਹਿਲੇ ਦੌਰ ''ਚ ਬਣਾਇਆ 65 ਦਾ ਸਕੋਰ

08/19/2017 11:01:54 AM

ਗ੍ਰੀਂਸਬੋਰੋ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਵਿੰਡਹੈਮ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ 5 ਅੰਡਰ 65 ਦਾ ਸਕੋਰ ਬਣਾਇਆ ਅਤੇ ਉਹ ਸ਼ੁਰੂਆਤੀ ਦੌਰ ਦੇ ਬਾਅਦ ਸੰਯੁਕਤ 13ਵੇਂ ਸਥਾਨ 'ਤੇ ਹਨ।

ਲਾਹਿੜੀ ਦਾ ਸਕੋਰ ਇਸ ਤੋਂ ਵੀ ਬਿਹਤਰ ਹੁੰਦਾ ਪਰ ਉਨ੍ਹਾਂ ਨੇ ਇਸ ਵਿਚਾਲੇ ਕੁਝ ਮੌਕੇ ਗੁਆਏ। ਇਹ ਭਾਰਤੀ ਹੁਣ ਚੋਟੀ 'ਤੇ ਚਲ ਰਹੇ ਮੈਟ ਐਵਰੀ (61) ਤੋਂ 4 ਸ਼ਾਟ ਪਿੱਛੇ ਹਨ। ਐਵਰੀ ਨੇ ਕੋਰਸ 'ਤੇ ਪਿਛਲੇ ਰਿਕਾਰਡ ਦੀ ਬਰਾਬਰੀ ਕਰ ਲਈ ਜੋ ਇਕ ਹੋਰ ਭਾਰਤੀ ਅਰਜੁਨ ਅਟਵਾਲ ਨੇ 2010 'ਚ ਬਣਾਇਆ ਸੀ।