ਲਾਹਿੜੀ ਆਰ.ਬੀ.ਸੀ. ਹੈਰੀਟੇਜ ''ਚ ਸੰਯੁਕਤ 69ਵੇਂ ਸਥਾਨ ''ਤੇ

04/13/2018 4:35:09 PM

ਹਿਲਟਨ ਹੇਡ (ਬਿਊਰੋ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਆਰ.ਸੀ.ਬੀ. ਹੈਰੀਟੇਜ ਪੀ.ਜੀ.ਏ. ਟੂਰ 'ਚ ਅੱਜ ਇੱਥੇ ਇਕ ਓਵਰ 72 ਦਾ ਨਿਰਾਸ਼ਾਜਨਕ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ ਰੂਪ ਨਾਲ 69ਵੇਂ ਸਥਾਨ 'ਤੇ ਬਣੇ ਹੋਏ ਹਨ। ਕੋਰਸ 'ਤੇ ਤਿੰਨ ਹਫਤੇ ਬਾਅਦ ਵਾਪਸੀ ਕਰ ਰਹੇ ਲਾਹਿੜੀ ਪਹਿਲੇ ਦੌਰ 'ਚ ਕੋਈ ਵੀ ਪ੍ਰਭਾਵ ਛੱਡਣ 'ਚ ਅਸਫਲ ਰਹੇ। 

ਉਨ੍ਹਾਂ ਨੇ ਪਹਿਲੇ ਪੰਜ ਹੋਲ 'ਚ ਇਕ ਬਰਡੀ ਅਤੇ ਦੋ ਬੋਗੀ ਕੀਤੇ ਉਸ ਦੇ ਬਾਅਦ ਲਗਾਤਾਰ 13 ਹੋਲਸ 'ਚ ਉਨ੍ਹਾਂ ਨੇ ਪਾਰ ਕਾਰਡ ਖੇਡਿਆ। ਲਗਾਤਾਰ ਮਾਸਟਰਸ 'ਚ ਜਗ੍ਹਾ ਪੱਕੀ ਕਰਨ 'ਚ ਅਸਫਲ ਰਹਿਣ ਵਾਲੇ ਵਿਸ਼ਵ ਰੈਂਕਿੰਗ 'ਚ 86ਵੇਂ ਸਥਾਨ 'ਤੇ ਹੇਠਾਂ ਆਏ ਲਾਹਿੜੀ ਨੂੰ ਕਟ ਪ੍ਰਾਪਤ ਕਰਨ ਦੇ ਲਈ (ਦੂਜੇ ਦੌਰ 'ਚ) ਬਿਹਤਰ ਸਕੋਰ ਕਰਨਾ ਹੋਵੇਗਾ। ਦੱਖਣੀ ਅਫਰੀਕਾ ਦੇ ਰੋਰੀ ਸੱਬਾਤਿਨੀ 7 ਅੰਡਰ 64 ਦੇ ਕਾਰਡ ਦੇ ਨਾਲ ਚੋਟੀ 'ਤੇ ਹਨ।