ਲਾਹਿੜੀ ਬੀ.ਐੱਮ.ਡਬਲਯੂ. ਚੈਂਪੀਅਨਸ਼ਿਪ ''ਚ ਚੋਟੀ ਦੇ 10 ''ਚ ਰਹੇ

09/19/2017 8:49:01 AM

ਇਲੀਯੋਨਿਸ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪੰਜ ਅੰਡਰ 66 ਦੇ ਸ਼ਾਨਦਾਰ ਕਾਰਡ ਨਾਲ ਫੇਡਐਕਸ ਕੱਪ ਪਲੇਅ ਆਫ ਦੇ ਤੀਜੇ ਪੜਾਅ ਦੇ ਅੰਤ 'ਚ ਬੀ.ਐੱਮ.ਡਬਲਯੂ. ਚੈਂਪੀਅਨਸ਼ਿਪ 'ਚ ਚੋਟੀ ਦੇ 10 'ਚ ਸ਼ਾਮਲ ਰਹੇ ਅਤੇ ਇਸ ਤਰ੍ਹਾਂ ਉਨ੍ਹਾਂ ਨੇ 2017 ਪੀ.ਜੀ.ਏ. ਸੈਸ਼ਨ ਦਾ ਸ਼ਾਨਦਾਰ ਅੰਤ ਕੀਤਾ। 

ਲਾਹਿੜੀ ਨੇ ਅਕਤੂਬਰ ਤੋਂ ਆਪਣੇ 2017 ਸੈਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ 'ਚ ਉਹ ਮਲੇਸ਼ੀਆ 'ਚ ਸੀ.ਆਈ.ਐੱਮ.ਬੀ. ਕਲਾਸਿਕ 'ਚ ਸਾਂਝੇ ਤੀਜੇ ਸਥਾਨ 'ਤੇ ਰਹੇ ਸਨ। ਹੁਣ ਉਹ ਇਕ ਵਾਰ ਫਿਰ ਚੋਟੀ ਦੇ 10 'ਚ ਰਹਿਣ 'ਚ ਸਫਲ ਰਹੇ ਅਤੇ ਫਾਈਨਲ ਰੈਂਕਿੰਗ 'ਚ 51ਵੇਂ ਸਥਾਨ 'ਤੇ ਰਹੇ। ਲਾਹਿੜੀ ਨੇ 67, 71, 68 ਅਤੇ 66 ਤੋਂ 12 ਅੰਡਰ ਦਾ ਕੁਲ ਸਕੋਰ ਬਣਾਇਆ ਜਿਸ ਨਾਲ ਉਹ ਸੰਯੁਕਤ ਨੌਵੇਂ ਸਥਾਨ 'ਤੇ ਰਹੇ।