ਮਾਂਟਰੀਅਲ ਓਪਨ ਦੇ ਦੂਜੇ ਦੌਰ ਵਿੱਚ ਪੁੱਜੇ ਕਿਰਗਿਓਸ

08/10/2022 3:59:34 PM

ਮਾਂਟਰੀਅਲ, (ਏਜੰਸੀ)- ਆਸਟਰੇਲੀਆ ਦੇ ਨਿਕ ਕਿਰਗਿਓਸ ਨੇ ਅਰਜਨਟੀਨਾ ਦੇ ਸੇਬੇਸਟੀਅਨ ਬਾਇਜ਼ ਨੂੰ 6-4, 6-4 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ ਉਸ ਦਾ ਸਾਹਮਣਾ ਰੂਸ ਦੇ ਦਾਨਿਲ ਮੇਦਵੇਦੇਵ ਨਾਲ ਹੋਵੇਗਾ। ਪਿਛਲੇ ਚੈਂਪੀਅਨ ਮੇਦਵੇਦੇਵ ਨੂੰ ਪਹਿਲੇ ਦੌਰ 'ਚ ਬਾਇ ਮਿਲੀ ਸੀ। 

ਇਸ ਦੇ ਨਾਲ ਹੀ ਬ੍ਰਿਟੇਨ ਦੇ ਵਾਈਲਡ ਕਾਰਡ ਹੋਲਡਰ ਐਂਡੀ ਮਰੇ ਨੂੰ 10ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਟੇਲਰ ਫਰਿਟਸ ਨੇ 6-1, 6-3 ਨਾਲ ਹਰਾਇਆ। ਮਾਰਿਨ ਸਿਲਿਚ ਨੇ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨੂੰ 6-3, 6-2 ਨਾਲ ਹਰਾਇਆ। ਆਸਟ੍ਰੇਲੀਆ ਦੇ ਐਲੇਕਸ ਡੀ ਮਿਨੌਰ ਨੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 7-5, 7-6 ਨਾਲ ਹਰਾਇਆ। ਅਮਰੀਕਾ ਦੇ ਟਾਮੀ ਪਾਲ ਨੇ ਕੈਨੇਡਾ ਦੇ ਵਾਸੇਕ ਪੋਸਪਿਸਿਲ ਨੂੰ 6-4, 6-4 ਨਾਲ ਹਰਾਇਆ । ਇਸ ਦੇ ਨਾਲ ਹੀ ਬੁਲਗਾਰੀਆ ਦੇ ਗ੍ਰਿਗੋਰ ਦਿਮਿਤਰੋਵ ਨੇ ਕੈਨੇਡਾ ਦੇ ਐਲੇਕਸਿਸ ਜੀ ਨੂੰ 6-4, 7-5 ਨਾਲ ਹਰਾਇਆ।

Tarsem Singh

This news is Content Editor Tarsem Singh