KXIP ਦੀ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਯਾਦ ਆਏ ਸੁਸ਼ਾਂਤ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਦਿਲ ਦੀ ਗੱਲ

06/18/2020 12:44:39 PM

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਫਿਲਮ ਵਿਚ ਅਹਿਮ ਕਿਰਦਾਰ ਨਿਭਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਐਤਵਾਰ ਨੂੰ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਸਿੰਘ ਰਾਜਪੂਤ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰਿਟੀ ਜ਼ਿੰਟਾ ਦੇ ਵੀ ਚੰਗੇ ਦੋਸਤ ਸੀ। ਭਾਂਵੇ ਹੀ ਐੱਮ. ਐੱਸ. ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਸੀ ਪਰ ਸੁਸ਼ਾਂਤ ਪ੍ਰਿਟੀ ਜ਼ਿੰਟਾ ਦੀ ਟੀਮ (ਕਿੰਗਜ਼ ਇਲੈਵਨ ਪੰਜਾਬ) ਨੂੰ ਸੁਪੋਰਟ ਕਰਨ ਲਈ ਮੈਦਾਨ 'ਤੇ ਉਤਰਦੇ ਸੀ। ਪ੍ਰਿਟੀ ਨੇ ਸੁਸ਼ਾਂਤ ਦੇ ਨਾਲ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰ ਸ਼ਰਧਾਂਜਲੀ ਦਿੱਤੀ ਹੈ।

ਪ੍ਰਿਟੀ ਜ਼ਿੰਟਾ ਨੇ ਟਵੀਟ ਕਰ ਲਿਖਿਆ ਕਿ ਇਕ ਨਾ ਯਕੀਨ ਕਰਨ ਵਾਲਾ ਨੁਕਸਾਨ, ਇਕ ਹੈਰਾਨ ਕਰਨ ਵਾਲਾ ਹੁਨਰ। ਹੁਣ ਅਸੀਂ ਛੱਤ 'ਤੇ ਦੂਰਬੀਨ ਨਾਲ ਤਾਰਿਆਂ ਨੂੰ ਦੇਖਣ ਤੋਂ ਖੁੰਝ ਜਾਵਾਂਗੇ। ਸਾਡੀਆਂ ਖਗੋਲ ਵਿਗਿਆਨ ਅਤੇ ਨਾਸਾ ਦੀਆਂ ਗੱਲਾਂ, ਡਾਂਸ ਮੁਕਾਬਲੇ, ਕ੍ਰਿਕਟ ਸਮਾਰੋਹ ਅਤੇ ਗਜ਼ਲਾਂ ਦੀਆਂ ਰਾਤਾਂ। ਤੈਨੂੰ ਬਹੁਤ ਯਾਦ ਕਰਾਂਗੀ। ਤੁਸੀਂ ਜਲਦੀ ਚੱਲ ਗਏ।

ਦਰਅਸਲ, ਐਕਟਰ, ਕ੍ਰਿਕਟਰ ਹੋਣ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਪੜਾਈ ਵਿਚ ਵੀ ਕਾਫ਼ੀ ਚੰਗੇ ਸੀ। ਉਸ ਨੇ ਇਕ ਸ਼ੋਅ ਦੌਰਾਨ ਖੁਦ ਦੱਸਿਆ ਸੀ ਕਿ ਉਹ ਡੀ. ਸੀ. ਈ. ਦਾਖ਼ਲੇ ਦੀ ਪਰੀਖਿਆ ਵਿਚ 7ਵੇਂ ਨੰਬਰ 'ਤੇ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫਿਜਿਕਸ ਵਿਚ ਕੌਮੀ ਪੱਧਰ 'ਤੇ ਤਮਗਾ ਜਿੱਤ ਚੁੱਕੇ ਹਨ। ਦੱਸ ਦਈਏ ਕਿ ਸੁਸ਼ਾਂਤ ਨੂੰ ਤਾਰਿਆਂ ਨਾਲ ਬੇਹੱਦ ਪਿਆਰ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਕੋਲ ਕਾਫ਼ੀ ਐਡਵਾਂਸ ਟੈਲਿਸਕੋਪ ਸੀ, ਜਿਸ ਨਾਲ ਉਹ ਤਾਰਿਆਂ ਨੂੰ ਦੇਖਦਾ ਸੀ। ਇਹ ਟੈਲਿਸਕੋਪ ਦੁਨੀਆ ਦੇ ਸਭ ਤੋਂ ਮਹਿੰਗੇ ਟੈਲਿਸਕੋਪ ਵਿਚੋਂ ਇਕ ਸੀ। ਦੱਸਿਆ ਜਾਂਦਾ ਹੈ ਕਿ ਸੁਸ਼ਾਂਤ ਨੇ ਚੰਦ 'ਤੇ ਵੀ ਪ੍ਰਾਪਰਟੀ ਖਰੀਦੀ ਸੀ।

Ranjit

This news is Content Editor Ranjit