ਕੁਲਦੀਪ ਨੇ ਜਿਸ ਜਾਦੂਈ ਗੇਂਦ ''ਤੇ ਬਾਬਰ ਨੂੰ ਕੀਤਾ ਬੋਲਡ, ICC ਨੇ ਦੱਸਿਆ ਬੈਸਟ

06/18/2019 2:25:00 PM

ਸਪੋਰਟਸ ਡੈਸਕ— ਕੁਲਦੀਪ ਯਾਦਵ ਨੇ ਮੌਜੂਦਾ ਵਰਲਡ ਕੱਪ 'ਚ ਕਲਾਈ ਦੀ ਜਾਦੂਗਿਰੀ ਨਾਲ ਨਾ ਸਿਰਫ ਆਪਣੇ ਪ੍ਰਸ਼ੰਸਕਾ ਦਾ ਦਿੱਲ ਜਿੱਤਿਆ ਬਲਕਿ ਆਈ ਸੀਸੀ ਦੀ ਤਾਰੀਫ ਲੈਣ 'ਚ ਕਾਮਯਾਬ ਰਹੇ। 24 ਸਾਲ ਦੇ ਇਸ ਕਲਾਈ ਦੇ ਸਪਿਨਰ ਨੇ ਪਾਕਿਸਤਾਨ ਖਿਲਾਫ ਵਰਲਡ ਕੱਪ ਮੁਕਾਬਲੇ 'ਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ।

ਪਾਕਿਸਤਾਨ ਖਿਲਾਫ ਇਸ ਚਾਇਨਾਮੈਨ ਕੁਲਦੀਪ (2/32) ਨੇ ਇਕ ਬਿਹਤਰੀਨ ਗੇਂਦ 'ਤੇ ਬਾਬਰ ਆਜ਼ਮ ਨੂੰ ਬੋਲਡ ਕੀਤਾ ਸੀ ਤੇ ਇਥੋਂ ਹੀ ਪਾਕਿਸਤਾਨ ਟੀਮ ਦੀ ਹਾਰ ਵੱਲ ਜਾਣ ਲਗ ਪਈ ਸੀ। ਆਈ. ਸੀ.ਸੀ ਨੇ ਕੁਲਦੀਪ ਦੀ ਉਸ ਬਿਹਤਰੀਨ ਗੇਂਦ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿੱਖਿਆ ਕਿ ਇਸ ਵਰਲਡ ਕੱਪ 'ਚ ਹੁਣ ਤੱਕ ਦੀ ਇਹ ਬਿਹਤਰੀਨ ਗੇਂਦ ਹੈ।

ਓਲਡ ਟ੍ਰੇਫਡ 'ਚ ਕਲਦੀਪ ਦੀ ਗੇਂਦ 78 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਈ ਸੀ। ਗੇਂਦ ਆਫ ਸਟੰਪ ਦੇ ਬਾਹਰ ਟਪਾ ਖਾ ਕੇ ਬੜੀ ਤੇਜ਼ੀ ਨਾਲ ਅੰਦਰ ਆ ਕੇ ਬਾਬਰ ਦੀ ਵਿਕਟ ਲੈ ਉੱਡੀ ਸੀ। ਇਸ ਗੇਂਦ ਨੂੰ ਦੇਖ ਕੁਲਦੀਪ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਡਰੀਮ ਡਿਲੀਵਰੀ ਤੇ ਟੈਸਟ ਮੈਚ ਦੀ ਗੇਂਦ ਹੈ। ਬੱਲੇਬਾਜ਼ ਨੂੰ ਹਵਾ 'ਚ ਲਲਚਾਇਆ ਤੇ ਉਸ ਨੂੰ ਗਲਤੀ ਕਰਨ 'ਤੇ ਮਜਬੂਰ ਕੀਤਾ।  ਕਪਤਾਨ ਕੋਹਲੀ ਨੇ ਵੀ ਕਿਹਾ , ਕਿ ਬਾਬਰ ਨੂੰ ਜਿਸ ਗੇਂਦ 'ਤੇ ਕੁਲਦੀਪ ਨੇ ਬੋਲਡ ਕੀਤਾ ਉਹ ਬਿਹਤਰੀਨ ਗੇਂਦ ਸੀ। ਉਸ 'ਚ ਡ੍ਰਿਫਟ ਸੀ, ਟਰਨ ਸੀ।