ਕੁਲਦੀਪ ਯਾਦਵ ਵਨ ਡੇ 'ਚ ਦੋ ਹੈਟ੍ਰਿਕ ਲੈਣ ਵਾਲਾ ਭਾਰਤ ਵਲੋਂ ਬਣਿਆ ਪਹਿਲਾ ਗੇਂਦਬਾਜ਼

12/19/2019 10:54:44 AM

ਸਪੋਰਟਸ ਡੈਸਕ— ਵਿੰਡੀਜ ਖਿਲਾਫ ਦੂਜੇ ਵਨ-ਡੇ 'ਚ ਟੀਮ ਇੰਡੀਆ ਦੇ ਖਿਡਾਰੀ ਇਕ ਵਾਰ ਫਿਰ ਤੋਂ ਛਾ ਗਏ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇ. ਐੱਲ. ਰਾਹੁਲ ਅਤੇ ਰੋਹਿਤ ਸ਼ਰਮਾ ਨੇ ਸੈਂਕੜਾ ਲਾਇਆ ਅਤੇ ਬਾਅਦ 'ਚ ਗੇਂਦਬਾਜ਼ੀ ਕਰਦੇ ਹੋਏ ਕੁਲਦੀਪ ਯਾਦਵ ਨੇ ਹੈਟ੍ਰਿਕ ਕੱਢ ਕੇ ਲੈ ਗਏ। ਕੁਲਦੀਪ ਦੀ ਇਹ ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਦੂਜੀ ਹੈਟ੍ਰਿਕ ਸੀ। ਉਹ ਭਾਰਤ ਵਲੋਂ ਦੋ ਹੈਟ੍ਰਿਕ ਕੱਢਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਵਾਇਜੈਗ ਵਨ-ਡੇ 'ਚ ਕੁਲਦੀਪ ਨੇ ਸ਼ਾਈ ਹੋਪ, ਜੇਸਨ ਹੋਲਡਰ ਅਤੇ ਜੋਸਫ ਅਲਜਾਰੀ ਨੂੰ ਲਗਾਤਾਰ ਤਿੰਨ ਗੇਂਦਾਂ 'ਤੇ ਆਊਟ ਕਰ ਇਹ ਰਿਕਾਰਡ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਪਹਿਲਾਂ ਉਸ ਨੇ 21 ਸਤੰਬਰ 2017 ਨੂੰ ਆਸਟਰੇਲੀਆ ਖਿਲਾਫ ਕੋਲਕਾਤਾ ਵਿਚ ਹੈਟ੍ਰਿਕ ਬਣਾਈ ਸੀ। ਕੁਲਦੀਪ ਵਲੋਂ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਬਣਾਏ ਗਏ ਰਿਕਾਰਡਜ਼ -


ਭਾਰਤ ਲਈ ਵਨ ਡੇ 'ਚ ਹੈਟ੍ਰਿਕ
ਚੇਤਨ ਸ਼ਰਮਾ ਬਨਾਮ ਨਿਊਜ਼ੀਲੈਂਡ, ਨਾਗਪੁਰ 1987
ਕਪਿਲ ਦੇਵ ਬਨਾਮ ਸ਼੍ਰੀਲੰਕਾ, ਕੋਲਕਾਤਾ 1991
ਕੁਲਦੀਪ ਯਾਦਵ  ਬਨਾਮ ਆਸਟਰੇਲੀਆ, ਕੋਲਕਾਤਾ 2017
ਮੁਹੰਮਦ ਸ਼ਮੀ ਬਨਾਮ ਅਫਗਾਨਿਸਤਾਨ, ਸਾਊਥੰਪਟਨ 2019
ਕੁਲਦੀਪ ਯਾਦਵ ਬਨਾਮ ਵੈਸਟਇੰਡੀਜ਼, ਵਿਜਾਗ 2019

2019 'ਚ ਹੁਣ 4 ਭਾਰਤੀ ਲੈ ਚੁੱਕੇ ਹਨ ਹੈਟ੍ਰਿਕ
ਮੁਹੰਮਦ ਸ਼ਮੀ ਬਨਾਮ ਅਫਗਾਨਿਸਤਾਨ (ਵਨ ਡੇ)
ਜਸਪ੍ਰੀਤ ਬੁਮਰਾਹ ਬਨਾਮ ਵੈਸਟਇੰਡੀਜ਼ (ਟੈਸਟ)
ਦੀਪਕ ਚਾਹਰ ਬਨਾਮ ਬੰਗਲਾਦੇਸ਼ (ਟੀ-20)
ਕੁਲਦੀਪ ਯਾਦਵ ਬਨਾਮ ਵੈਸਟਇੰਡੀਜ਼ (ਵਨ ਡੇ)
ਸਾਰੇ ਫਾਰਮੈਟਾਂ 'ਚ ਭਾਰਤੀ ਗੇਂਦਬਾਜ਼ਾਂ ਲਈ ਹੈਟ੍ਰਿਕ

ਟੈਸਟ
ਹਰਭਜਨ ਸਿੰਘ
ਇਰਫਾਨ ਪਠਾਨ
ਜਸਪ੍ਰੀਤ ਬੁਮਰਾਹ

ਵਨ-ਡੇ
ਚੇਤਨ ਸ਼ਰਮਾ
ਕਪਿਲ ਦੇਵ
ਕੁਲਦੀਪ ਯਾਦਵ (2 ਵਾਰ)
ਮੁਹੰਮਦ ਸ਼ਮੀ

ਟੀ-20
ਦੀਪਕ ਚਾਹਰ
ਜਿਨ੍ਹਾਂ ਗੇਂਦਬਾਜ਼ਾਂ ਨੇ ਵਨ-ਡੇ 'ਚ ਲਈਆਂ ਸਭ ਤੋਂ ਜ਼ਿਆਦਾ ਹੈਟ੍ਰਿਕ
3 ਲਸਿੰਥ ਮਲਿੰਗਾ (ਸ਼੍ਰੀਲੰਕਾ)
2 ਵਸੀਮ ਅਕਰਮ (ਪਾਕਿਸਤਾਨ)
2 ਸਕਲੈਨ ਮੁਸ਼ਤਾਕ (ਪਾਕਿਸਤਾਨ)
2 ਚਮਿੰਡਾ ਵਾਸ (ਸ਼੍ਰੀਲੰਕਾ)
2 ਟਰੇਂਟ ਬੋਲਟ (ਨਿਊਜ਼ੀਲੈਂਡ)
2 ਕੁਲਦੀਪ ਯਾਦਵ (ਭਾਰਤ)