ਕੁਲਦੀਪ ਦੀ ਦਹਿਸ਼ਤ ਨੇ ਭਟਕਾਇਆ ਸੀ ਫਿੰਚ ਦਾ ਧਿਆਨ

10/09/2017 10:42:43 AM

ਰਾਂਚੀ(ਬਿਊਰੋ)— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਦਾ ਕਹਿਣਾ ਹੈ ਕਿ ਕੁਲਦੀਪ ਯਾਦਵ ਦਾ ਸਾਹਮਣਾ ਕਰਦੇ ਸਮੇਂ ਉਸ ਦਾ ਧਿਆਨ ਭਟਕ ਗਿਆ ਸੀ। ਇਸ ਲਈ ਉਹ ਆਊਟ ਹੋ ਗਿਆ। ਤਿੰਨ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਫਿੰਚ ਦੇ ਆਊਟ ਹੁੰਦਿਆਂ ਹੀ ਆਸਟਰੇਲੀਆ ਦੀ ਪਾਰੀ ਤਹਿਸ-ਨਹਿਸ ਹੋ ਗਈ ਤੇ ਭਾਰਤ ਨੇ ਇਹ ਮੈਚ ਡਕਵਰਥ ਲੂਈਸ ਰਾਹੀਂ 9 ਵਿਕਟਾਂ ਨਾਲ ਜਿੱਤ ਲਿਆ।
ਵਨਡੇ ਦੀ ਤਰ੍ਹਾਂ ਫਿੰਚ ਟੀ-20 'ਚ ਵੀ ਲੈਅ 'ਚ ਨਜ਼ਰ ਆਇਆ। ਉਸ ਨੇ ਮੈਚ 'ਚ 42 ਦੌੜਾਂ 'ਤੇ ਆਊਟ ਹੋਣ ਤੋਂ ਪਹਿਲਾਂ 5 ਵਾਰ ਸਵੀਪ ਸ਼ਾਟ ਖੇਡਿਆ ਸੀ ਪਰ ਯਾਦਵ ਦੀ ਇਹ ਫੁੱਲ ਲੈਂਥ ਗੇਂਦ 'ਤੇ ਉਹ ਖੁੰਝ ਗਿਆ ਤੇ ਬੋਲਡ ਹੋ ਗਿਆ। ਫਿੰਚ ਨੇ ਕਿਹਾ ਮੈਨੂੰ ਲੱਗਾ ਕਿ ਇੱਥੇ ਸਵੀਪ ਕਰਨਾ ਇੱਕ ਸੁਰੱਖਿਅਤ ਵਿਕਲਪ ਹੈ ਇਸ ਨਾਲ ਮੈਂ ਸਟ੍ਰਾਈਕ ਤੋਂ ਹਟ ਸਕਦਾ ਸੀ ਅਤੇ ਖਾਲੀ ਥਾਂ 'ਚ ਖੇਡ ਕੇ ਗੇਂਦ ਨੂੰ ਸੀਮਾ ਤੋਂ ਪਾਰ ਭੇਜ ਸਕਦਾ ਸੀ। ਉਸ ਨੇ ਕਿਹਾ ਕਿ ਜਿਸ ਗੇਂਦ 'ਤੇ ਮੈਂ ਆਊਟ ਹੋਇਆ ਉਸ ਨੂੰ ਪਹਿਲਾਂ ਸਵੀਪ ਕਰਨਾ ਚਾਹੁੰਦਾ ਸੀ ਪਰ ਗੇਂਦ ਨੂੰ ਲੈਗ 'ਚ ਚਿਪ ਕਰਨ ਦੀ ਕੋਸ਼ਿਸ਼ 'ਚ ਆਊਟ ਹੋ ਗਿਆ।