KPL ਸੱਟੇਬਾਜ਼ੀ : ਮੈਚ ਫਿਕਸਿੰਗ ਮਾਮਲੇ ''ਚ KSCA ਮੈਨੇਜਮੈਂਟ ਕਮੇਟੀ ਦਾ ਮੈਂਬਰ ਗ੍ਰਿਫਤਾਰ

12/04/2019 6:35:30 PM

ਬੈਂਗਲੁਰੂ : ਕਰਨਾਟਕ ਰਾਜ ਕ੍ਰਿਕਟ ਸੰਘ (ਕੇ. ਐੱਸ. ਸੀ. ਏ.) ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸੁਧਰਿੰਦਰ ਸ਼ਿੰਦੇ ਨੂੰ ਕਰਨਾਟਕ ਪ੍ਰੀਮੀਅਰ ਲੀਗ ਵਿਚ ਕਥਿਤ ਮੈਚ ਫਿਕਸਿੰਗ ਦੇ ਸਬੰਧ ਵਿਚ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੈਚ ਫਿਕਸਿੰਗ ਦੇ ਸਬੰਧ ਵਿਚ ਸ਼ਿੰਦੇ ਤੋਂ ਦੋ ਦਿਨ ਤਕ ਪੁੱਛਗਿੱਛ ਕੀਤੀ ਗਈ ਅਤੇ ਫਿਰ ਉਸ ਨੂੰ ਅੰਤ ਵਿਚ ਗ੍ਰਿਫਤਾਰ ਕੀਤਾ ਗਿਆ। ਉਹ ਕੇ. ਪੀ. ਐੈੱਲ. ਦੀ ਇਕ ਟੀਮ ਬੇਲਾਗਾਵੀ ਪੈਂਥਰਸ ਦਾ ਕੋਚ ਸੀ।

ਪੁਲਸ ਅਧਿਕਾਰੀ ਨੇ ਕਿਹਾ, ''ਸ਼ਿੰਦੇ  ਨੇ ਅਲੀ ਅਸ਼ਫਾਕ ਤਾਰਾ ਨਾਲ ਕਥਿਤ ਤੌਰ ਤੋਂ ਕੁਝ ਮੈਚਾਂ ਨੂੰ ਫਿਕਸ ਕੀਤਾ ਸੀ।'' ਅਧਿਕਾਰੀ ਨੇ ਕਿਹਾ ਕਿ ਸ਼ਿੰਦੇ ਨੂੰ ਬੁੱਧਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤਾਂ ਕਿ ਹੋਰਨਾਂ ਦੇ ਇਸ ਵਿਚ ਸ਼ਾਮਲ ਹੋਣ ਬਾਰੇ ਵਿਚ ਪੁੱਛਗਿੱਛ ਕੀਤੀ ਜਾ ਸਕੇ। ਅਜੇ ਤਕ ਸ਼ਿੰਦੇ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਰਾ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਜਾਣ ਵਾਲੇ ਪਹਿਲਾ ਵਿਅਕਤੀ ਸੀ। ਕੇ. ਪੀ. ਐੱਲ. ਸਪਾਟ ਫਿਕਸਿੰਗ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਬੇਲਾਰੀ ਟਸਕਰਸ ਦੇ ਗੇਂਦਬਾਜ਼ ਭਾਵੇਸ਼ ਗੁਲੇਜਾ ਨੇ ਪੁਲਸ ਵਿਚ ਕੌਮਾਂਤਰੀ ਸੱਟੇਬਾਜ਼ ਸਯਾਮ ਤੇ ਡਰਮਰ ਭਾਵੇਸ਼ ਬਾਫਨਾ ਵਿਰੁੱਧ ਸ਼ਿਕਾਇਤ ਦਰਜ ਕੀਤੀ।