SL v IND : ਸ਼੍ਰੀਲੰਕਾ ’ਚ ਟੀਮ ਇੰਡੀਆ ’ਤੇ ਕੋਰੋਨਾ ਦਾ ਕਹਿਰ, ਦੋ ਹੋਰ ਕ੍ਰਿਕਟਰ ਹੋਏ ਪਾਜ਼ੇਟਿਵ

07/30/2021 4:46:25 PM

ਸਪੋਰਟਸ ਡੈਸਕ– ਭਾਰਤੀ ਆਲਰਾਊਂਡਰ ਕਰੁਣਾਲ ਪੰਡਯਾ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਸ਼੍ਰੀਲੰਕਾ ’ਚ ਹੀ ਹਨ ਤੇ ਅਜੇ ਤਕ ਇਕਾਂਤਵਾਸ ’ਚ ਹਨ। ਜਦਕਿ ਹੁਣ ਭਾਰਤੀ ਟੀਮ ਦੇ ਦੋ ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਕ ਕ੍ਰਿਕਟ ਵੈਬਸਾਈਟ ਮੁਤਾਬਕ ਟੀਮ ਇੰਡੀਆ ਦੇ ਲੈਗ ਸਪਿਨਰ ਯੁਜਵੇਂਦਰ ਚਾਹਲ ਤੇ ਸਪਿਨ ਗੇਂਦਬਾਜ਼ੀ ਆਲਰਾਊਂਡਰ ਕ੍ਰਿਸ਼ਣੱਪਾ ਗੌਤਮ ਦੀਆਂ ਵੀ ਸ਼੍ਰੀਲੰਕਾ ਦੌਰੇ ਦੇ ਦੌਰਾਨ ਕੋਵਿਡ-19 ਰਿਪੋਰਟਸ ਪਾਜ਼ੇਟਿਵ ਆਈਆਂ ਹਨ। ਦੋਵੇਂ ਅੱਠ ਖਿਡਾਰੀਆਂ ਦੇ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਨੂੰ ਪਹਿਲੇ ਆਲਰਾਊਂਡਰ ਕਰੁਣਾਲ ਪੰਡਯਾ ਦੇ ਤਤਕਾਲ ਸੰਪਰਕ ਦੇ ਰੂਪ ’ਚ ਪਛਾਣਿਆ ਗਿਆ ਸੀ ਜਿਨ੍ਹਾਂ ਨੂੰ 27 ਜੁਲਾਈ ਨੂੰ ਪਾਜ਼ੇਟਿਟ ਪਾਇਆ ਗਿਆ ਸੀ।
ਇਹ ਵੀ ਪੜ੍ਹੋ : SL v IND : ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਜਿੱਤੀ ਟੀ20 ਸੀਰੀਜ਼

ਚਾਹਲ ਤੇ ਗੌਮਤ ਨੂੰ ਹੁਣ ਕਰੁਣਾਲ ਵਾਂਗ ਕੁਝ ਸਮੇਂ ਲਈ ਕੋਲੰਬੋ ’ਚ ਰਹਿਣਾ ਹੋਵੇਗਾ ਜਦਕਿ 6 ਹੋਰ ਖਿਡਾਰੀਆਂ ਕਰੁਣਾਲ ਦੇ ਭਰਾ ਹਾਰਦਿਕ, ਪ੍ਰਿਥਵੀ ਸ਼ਾਹ, ਸੂਰਯਕੁਮਾਰ ਯਾਦਵ, ਮਨੀਸ਼ ਪਾਂਡੇ, ਦੀਪਕ ਚਾਹਰ ਤੇ ਈਸ਼ਾਨ ਕਿਸ਼ਨ ਦੇ ਜਾਣ ਦੀ ਉਮੀਦ ਹੈ। ਇਕ ਮਸ਼ਹੂਰ ਸਪੋਰਟਸ ਵੈੱਬਸਾਈਟ ਮੁਤਾਬਕ ਚਾਹਲ ਤੇ ਗੌਤਮ ਸ਼ੁੱਕਰਵਾਰ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ। ਸਬੱਬ ਨਾਲ ਦੋਵੇਂ ਹੋਰ 6 ਖਿਡਾਰੀਆਂ ਦੇ ਨਾਲ ਵੀਰਵਾਰ ਨੂੰ ਭਾਰਤ ਦੇ ਦੌਰੇ ਦੇ ਆਖ਼ਰੀ ਮੈਚ ਦੇ ਦਿਨ ਨੈਗੇਟਿਵ ਟੈਸਟ ਤੋਂ ਗੁਜ਼ਰੇ ਸਨ।
ਇਹ ਵੀ ਪੜ੍ਹੋ : ਧਵਨ ਦੇ ਨਾਂ ਦਰਜ ਹੋਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਖ਼ਬਰਾਂ ਦੀ ਏਜੰਸੀ ਨੂੰ ਦੱਸਿਆ, ਹਾਂ ਇਕ ਹਫ਼ਤੇ ਦੀ ਲਾਜ਼ਮੀ ਇਕਾਂਤਵਾਸ ਸਮਾਂ ਮਿਆਦ ਕਾਰਨ ਸਿਰਫ ਕਰੁਣਾਲ ਨੂੰ ਸ਼੍ਰੀਲੰਕਾ ’ਚ ਹੀ ਰਹਿਣਾ ਹੋਵੇਗਾ। ਇਕ ਹਫ਼ਤੇ ਬਾਅਦ ਜੇਕਰ ਉਹ 2 ਨੈਗੇਟਿਵ ਆਰ. ਟੀ.- ਪੀ. ਸੀ. ਆਰ. ਟੈਸਟ ਤੋਂ ਗੁਜ਼ਰਨਗੇ ਤਾਂ ਉਨ੍ਹਾਂ ਨੂੰ ਮੁੜ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।ਫਿਲਹਾਲ ਉਹ ਇਕਾਂਤਵਾਸ ਦੇ ਚੌਥੇ ਦਿਨ ’ਚ ਹਨ। ਬਾਕੀ ਸਾਰੇ ਜਾਣ ਲਈ ਆਜ਼ਾਦ ਹਨ ਕਿਉਂਕਿ ਉਹ ਨੈਗੇਟਿਵ ਟੈਸਟ ਕਰ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ।ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh