ਕੋਰਿਚ ਤੇ ਸਿਲਿਚ ਨੇ ਕ੍ਰੋਏਸ਼ੀਆ ਨੂੰ ਡੇਵਿਸ ਕੱਪ ਖਿਤਾਬ ਦੇ ਨੇੜੇ ਪਹੁੰਚਾਇਆ

11/24/2018 9:30:02 PM

ਲਿਲੀ (ਫਰਾਂਸ)- ਮਾਰਿਨ ਸਿਲਿਚ ਤੇ ਬੋਰਨੋ ਕੋਰਿਚ ਦੀ ਜਿੱਤ ਨਾਲ ਕ੍ਰੋਏਸ਼ੀਆ ਨੇ ਸ਼ੁੱਕਰਵਾਰ ਨੂੰ ਇੱਥੇ ਫਾਈਨਲ ਵਿਚ ਮੌਜੂਦਾ ਚੈਂਪੀਅਨ ਫਰਾਂਸ 'ਤੇ 2-0 ਦੀ ਬੜ੍ਹਤ ਬਣਾ ਕੇ ਦੂਜੇ ਡੇਵਿਸ ਕੱਪ ਖਿਤਾਬ ਵੱਲ ਮਜ਼ਬੂਤ ਕਦਮ ਵਧਾਏ। 
ਕੋਰਿਚ ਨੇ ਜੇਰੇਮੀ ਚਾਰਡੀ ਨੂੰ 6-2, 7-5, 6-4 ਨਾਲ ਹਰਾ ਕੇ ਕ੍ਰੋਏਸ਼ੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਫਰਾਂਸੀਸੀ ਕਪਤਾਨ ਯਾਨਿਕ ਨੋਹ ਨੇ ਬੇਨੋਇਟ ਪਿਯਰੇ ਤੇ ਲੁਕਾਸ ਪੋਓਲੀ ਵਰਗੇ ਬਿਹਤਰ ਰੈਂਕਿੰਗ ਵਾਲੇ ਖਿਡਾਰੀਆਂ 'ਤੇ ਚਾਰਡੀ ਨੂੰ ਤਰਜੀਹ ਦਿੱਤੀ ਪਰ ਉਸਦਾ ਇਹ ਦਾਅ ਨਹੀਂ ਚੱਲਿਆ। 
ਵਿਸ਼ਵ ਵਿਚ ਸੱਤਵੇਂ ਨੰਬਰ ਦੇ ਸਿਲਿਚ ਨੇ ਇਸ ਤੋਂ ਬਾਅਦ ਦੂਜੇ ਸਿੰਗਲਜ਼ ਮੈਚ ਵਿਚ ਸੱਟਾਂ ਨਾਲ ਜੂਝ ਰਹੇ ਜੋ ਵਿਲਫ੍ਰੈੱਡ ਸੋਂਗਾ ਨੂੰ 6-3, 7-5, 6-4 ਨਾਲ ਹਰਾਇਆ।