KKR vs DC : ਕੋਲਕਾਤਾ ਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾਇਆ

09/28/2021 7:47:18 PM

ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 41ਵਾਂ ਮੈਚ ਸ਼ਾਰਜਾਹ ਕ੍ਰਿਕਟ ਗਰਾਊਂਡ 'ਚ ਅੱਜ ਖੇਡਿਆ ਗਿਆ। ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਆਪਣੀ ਪਾਰੀ ਦੇ ਦੌਰਾਨ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 127 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਕੋਲਕਾਤਾ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ 18.2 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾ ਦਿੱਤਾ।

ਦਿੱਲੀ ਕੈਪਟੀਲਸ ਦੀ ਪਾਰੀ :- 

ਇਸ ਤੋਂ ਪਹਿਲਾਾਂ ਦਿੱਲੀ ਕੈਪੀਟਲਸ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸ਼ਿਖਰ ਧਵਨ 24 ਦੌੜਾਂ ਦੇ ਨਿੱਜੀ ਸਕੋਰ 'ਤੇ ਲੋਕੀ ਫਰਗਿਊਸਨ ਦੀ ਗੇਂਦ 'ਤੇ ਵੈਂਕਟੇਸ਼ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਸ਼ਿਖਰ ਧਵਨ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ 5 ਚੌਕੇ ਲਾਏ। ਦਿੱਲੀ ਦਾ ਦੂਜਾ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗਿਆ। ਸ਼੍ਰੇਅਸ 1 ਦੌੜ ਦੇ ਨਿੱਜੀ ਸਕੋਰ 'ਤੇ ਨਰੇਨ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਟੀਵ ਸਮਿਥ 39 ਦੌੜਾਂ ਦੇ ਨਿੱਜੀ ਸਕੋਰ 'ਤੇ ਲੋਕੀ ਫਰਗਿਊਸਨ ਵੱਲੋਂ ਬੋਲਡ ਹੋਏ। ਸਟੀਵ ਸਮਿਥ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਲਾਏ। ਦਿੱਲੀ ਦਾ ਚੌਥਾ ਵਿਕਟ ਉਦੋਂ ਡਿੱਗਿਆ ਜਦੋਂ ਸ਼ਿਮਰੋਨ ਹੇਟਮਾਇਰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਵੈਂਕਟੇਸ਼ ਅਈਅਰ ਦੀ ਗੇਂਦ 'ਤੇ ਸਾਊਥੀ ਦਾ ਸ਼ਿਕਾਰ ਬਣੇ। ਦਿੱਲੀ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਬੱਲੇਬਾਜ਼ ਲਲਿਤ ਯਾਦਵ 0 ਦੇ ਨਿੱਜੀ ਸਕੋਰ 'ਤੇ ਨਰੇਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਅਕਸ਼ਰ ਪਟੇਲ ਨੇ ਵੀ ਨਿਰਾਸ਼ ਕੀਤਾ ਤੇ ਉਹ 0 ਦੇ ਨਿੱਜੀ ਸਕੋਰ 'ਤੇ ਵੈਂਕਟੇਸ਼ ਦੀ ਗੇਂਦ 'ਤੇ ਲਾਕੀ ਫਰਗਿਊਸਨ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ 9 ਦੌੜਾਂ ਬਣਾ ਆਊਟ ਹੋਏ। ਕਪਤਾਨ ਰਿਸ਼ਭ ਪੰਤ 39 ਦੌੜਾਂ ਬਣਾ ਆਊਟ ਹੋਏ। ਕੋਲਕਾਤਾ ਵੱਲੋਂ ਲੌਕੀ ਫਰਗਿਊਸਨ ਨੇ 2, ਸੁਨੀਲ ਨਰੇਨ ਨੇ 2 ਤੇ ਵੈਂਕਟੇਸ਼ ਅਈਅਰ ਨੇ 2 ਤੇ ਟਿਮ ਸਾਊਥੀ ਨੇ 1 ਵਿਕਟ ਲਏ।

ਕੋਲਕਾਤਾ ਨਾਈਟ ਰਾਈਡਰਜ਼ ਦੀ ਪਾਰੀ :- 

ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵੈਂਕਟੇਸ਼ ਅਈਅਰ 14 ਦੌੜਾਂ ਦੇ ਨਿੱਜੀ ਸਕੋਰ 'ਤੇ ਲਲਿਤ ਯਾਦਵ ਵੱਲੋਂ ਬੋਲਡ ਹੋ ਗਏ। ਕੋਲਕਾਤਾ ਦਾ ਦੂਜਾ ਵਿਕਟ ਰਾਹੁਲ ਤ੍ਰਿਪਾਠੀ ਦੇ ਤੌਰ 'ਤੇ ਡਿੱਗਾ। ਉਹ 9 ਦੌੜਾਂ ਦੇ ਨਿੱਜੀ ਸਕੋਰ ਅਵੇਸ਼ ਖ਼ਾਨ ਦੀ ਗੇਂਦ 'ਤੇ ਸਟੀਫ਼ਨ ਸਮਿਥ ਦਾ ਸ਼ਿਕਾਰ ਬਣ ਪਵੇਲੀਅਨ ਪਰਤ ਗਏ।   ਕੋਲਕਾਤਾ ਦਾ ਤੀਜਾ ਵਿਕਟ ਸ਼ੁੱਭਮਨ ਗਿੱਲ ਦੇ ਤੌਰ 'ਤੇ ਡਿੱਗਿਆ। ਸ਼ੁੱਭਮਨ ਗਿੱਲ 30 ਦੌੜਾਂ ਦੇ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਸ਼੍ਰੇਅਸ ਅਈਅਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਪਤਾਨ ਇਓਨ ਮੋਰਗਨ ਆਪਣਾ ਖ਼ਾਤਾ ਵੀ ਨਾ ਖੋਲ ਸਕੇ ਤੇ ਸਿਫ਼ਰ ਦੇ ਸਕੋਰ 'ਤੇ ਅਸ਼ਵਿਨ ਦੀ ਗੇਂਦ 'ਤੇ ਲਲਿਤ ਦਾ ਸ਼ਿਕਾਰ ਬਣੇ। ਕੋਲਕਾਤਾ ਦਾ ਪੰਜਵਾਂ ਵਿਕਟ ਦਿਨੇਸ਼ ਕਾਰਤਿਕ ਦਾ ਤੌਰ 'ਤੇ ਡਿੱਗਾ। ਦਿਨੇਸ਼ 12 ਦੌੜਾਂ ਦੇ ਨਿੱਜੀ ਸਕੋਰ 'ਤੇ ਅਵੇਸ਼ ਖ਼ਾਨ ਵਲੋਂ ਬੋਲਡ ਕੀਤੇ ਗਏ। ਦਿੱਲੀ ਕੈਪੀਟਲਸ ਵੱਲੋਂ ਐਨਰਿਚ ਨੋਰਤਜੇ ਨੇ 1, ਰਵੀਚੰਦਰਨ ਅਸ਼ਵਿਨ ਨੇ 1, ਲਲਿਤ ਯਾਦਵ ਨੇ 1, ਆਵੇਸ਼ ਖ਼ਾਨ ਨੇ 2 ਤੇ ਕਗਿਸੋ ਰਬਾਡਾ ਨੇ 1 ਵਿਕਟ ਲਏ। 

 ਪਲੇਇੰਗ ਇਲੈਵਨ

ਦਿੱਲੀ ਕੈਪੀਟਲਸ : ਸ਼ਿਖਰ ਧਵਨ, ਸਟੀਵਨ ਸਮਿਥ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਸ਼ਿਮਰੌਨ ਹੇਟਮਾਇਰ, ਲਲਿਤ ਯਾਦਵ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਅਵੇਸ਼ ਖਾਨ

ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਈਓਨ ਮੌਰਗਨ (ਕਪਤਾਨ), ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰੇਨ, ਲੌਕੀ ਫਰਗਿਊਸਨ, ਟਿਮ ਸਾਊਥੀ, ਵਰੁਣ ਚੱਕਰਵਰਤੀ, ਸੰਦੀਪ ਵਾਰੀਅਰ

Tarsem Singh

This news is Content Editor Tarsem Singh