ਰੈਨਾ ਵੱਲੋਂ ਕੀਤੀ ਜਨਦਿਨ ਵਿਸ਼ ਦਾ ਰਿਪਲਾਈ ਕਰ ਫਸੇ ਕਪਤਾਨ ਕੋਹਲੀ, ਸ਼ਾਸਤਰੀ ਵੀ ਹੋਏ ਟ੍ਰੋਲ

11/07/2019 4:31:39 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਬੰਗਲਾਦੇਸ਼ ਖਿਲਾਫ ਚਲ ਰਹੀ ਸੀਰੀਜ਼ ਤੋਂ ਆਰਾਮ ਲਿਆ ਹੋਇਆ ਹੈ। ਉਹ ਆਪਣਾ 31ਵਾਂ ਜਨਮਦਿਨ ਮਨਾਉਣ ਲਈ ਭੂਟਾਨ ਗਏ ਹਨ। ਵਿਰਾਟ ਕੋਹਲੀ ਨੂੰ ਉਸ ਦੇ ਜਨਮਦਿਨ 'ਤੇ ਕਈ ਦਿੱਗਜ ਕ੍ਰਿਕਟਰਾਂ ਨੇ ਵਧਾਈ ਦਿੱਤੀ। ਵਿਰਾਟ ਨੇ ਉਨ੍ਹਾਂ ਸਭ ਦਾ ਵਧਾਈ ਦੇਣ ਲਈ ਧੰਨਵਾਦ ਵੀ ਕੀਤਾ। ਹਾਲਾਂਕਿ ਇਸ ਦੌਰਾਨ ਉਸ ਤੋਂ ਵੱਡੀ ਗਲਤੀ ਹੋ ਗਈ ਜਿਸ ਤੋਂ ਬਾਅਦ ਕੋਹਲੀ ਦਾ ਰੱਜ ਕੇ ਮਜ਼ਾਕ ਬਣਾਇਆ ਜਾ ਰਿਹਾ ਹੈ।

ਦਰਅਸਲ, ਸੁਰੇਸ਼ ਰੈਨਾ ਨੇ ਕੋਹਲੀ ਨੂੰ ਉਸ ਦੇ ਜਨਮਦਿਨ 'ਤੇ ਵਧਾਈ ਦਿੱਤੀ ਸੀ। ਜਿਸ ਦਾ ਜਵਾਬ ਦਿੰਦਿਆਂ ਕੋਹਲੀ ਨੇ ਲਿਖ ਦਿੱਤਾ, ''ਥੈਂਕਸ ਭਾਵੇਸ਼''। ਕੋਹਲੀ ਦਾ ਗਲਤ ਕੁਮੈਂਟ ਬਾਹਰ ਆਉਂਦਿਆਂ ਹੀ ਲੋਕਾਂ ਨੇ ਰੱਜ ਕੇ ਟ੍ਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਟ੍ਰੋਲਿੰਗ ਵਿਚ ਕੋਹਲੀ ਦੇ ਨਾਲ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਵੀ ਸ਼ਿਕਾਰ ਹੋ ਰਹੇ ਹਨ। ਪ੍ਰਸ਼ੰਸਕਾਂ ਨੇ ਕੋਹਲੀ ਦੀ ਮਾਂ ਨੂੰ ਸਲਾਹ ਦਿੰਦਿਆਂ ਲਿਖਿਆ ਕਿ ਸਰੋਜ ਆਂਟੀ, ਸ਼ਾਸਤਰੀ ਦੇ ਨਾਲ ਨਾ ਰਹਿਣ ਦਿਆ ਕਰੋ ਪਾਜੀ ਨੂੰ।