ਕੋਹਲੀ ਨੇ ਬਣਾਈਆਂ 29 ਗੇਂਦਾਂ ''ਚ 70 ਦੌੜਾਂ, ਬਣਾਏ ਕਈ ਰਿਕਾਰਡ

12/11/2019 10:30:08 PM

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸਿਰਫ 29 ਗੇਂਦਾਂ 'ਤੇ 70 ਦੌੜਾਂ ਬਣਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪਹਿਲੇ ਟੀ-20 'ਚ ਸ਼ਾਨਦਾਰ 94 ਦੌੜਾਂ ਬਣਾਉਣ ਵਾਲੇ ਕੋਹਲੀ ਨੇ ਤੀਜੇ ਟੀ-20 'ਚ ਵੀ ਧਮਾਕੇਦਾਰ ਪਾਰੀ ਖੇਡੀ। ਕੋਹਲੀ ਜਦੋਂ ਕ੍ਰੀਜ਼ 'ਤੇ ਆਏ ਸਨ ਤਾਂ ਭਾਰਤੀ ਟੀਮ 12.2 ਓਵਰ 'ਚ 138 ਦੌੜਾਂ ਬਣਾ ਚੁੱਕੀ ਸੀ। ਕੋਹਲੀ ਨੇ ਇਸ ਤੋਂ ਬਾਅਦ ਅਗਲੀਆਂ 29 ਗੇਂਦਾਂ 'ਤੇ ਤੂਫਾਨੀ ਪਾਰੀ ਖੇਡੀ। ਮੈਚ ਦੇ ਦੌਰਾਨ ਕੋਹਲੀ ਨੇ ਹੋਰ ਵੀ ਕਈ ਰਿਕਾਰਡ ਬਣਾਏ—
ਟੀ-20 : 10 ਓਵਰ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਬਣਾਈ ਗਏ ਅਰਧ ਸੈਂਕੜੇ
ਯੁਵਰਾਜ ਸਿੰਘ ਬਨਾਮ ਇੰਗਲੈਂਡ 2007
ਰੋਹਿਤ ਸ਼ਰਮਾ ਬਨਾਮ ਇੰਗਲੈਂਡ 2012
ਵਿਰਾਟ ਕੋਹਲੀ ਬਨਾਮ ਆਸਟਰੇਲੀਆ 2016
ਧੋਨੀ ਬਨਾਮ ਦੱਖਣੀ ਅਫਰੀਕਾ 2018
ਵਿਰਾਟ ਕੋਹਲੀ ਬਨਾਮ ਵੈਸਟਇੰਡੀਜ਼ 2019


ਵਿਰਾਟ ਕੋਹਲੀ ਨੇ ਜਦੋਂ ਛੱਕੇ ਨਾਲ ਕੀਤਾ ਖਤਮ ਟੀ-20 ਮੈਚ
ਬਨਾਮ ਮੋਈਨ ਅਲੀ, ਓਲਡ ਟੈਫਰਡ 2018
ਬਨਾਮ ਪੈਟ ਕਮਿੰਸ, ਬੈਂਗਲੁਰੂ 2019
ਬਨਾਮ ਸ਼ੇਲਡਨ ਕਾਟਰੇਲ, ਮੁੰਬਈ 2019
ਟੀ-20 : ਪਹਿਲੀ ਵਾਰ ਲੱਗੇ 3 ਅਰਧ ਸੈਂਕੜੇ
ਰੋਹਿਤ ਸ਼ਰਮਾ— 71
ਕੇ. ਐੱਲ. ਰਾਹੁਲ— 91
ਵਿਰਾਟ ਕੋਹਲੀ — 70
ਟੀ-20 ਕ੍ਰਿਕਟ 'ਚ ਰਨ ਗੇਟਰਸ
2633- ਵਿਰਾਟ ਕੋਹਲੀ (70)
2633— ਰੋਹਿਤ ਸ਼ਰਮਾ (96)
2436— ਮਾਰਟਿਨ ਗੁਪਟਿਲ (80)
2263— ਸ਼ੋਏਬ ਮਲਿਕ (104)


ਟੀ-20 ਦੀ ਇਕ ਪਾਰੀ 'ਚ ਕੋਹਲੀ ਦੇ ਸਭ ਤੋਂ ਜ਼ਿਆਦਾ ਛੱਕੇ
7 ਬਨਾਮ ਵੈਸਟਇੰਡੀਜ਼, ਮੁੰਬਈ 2019
6 ਬਨਾਮ ਵੈਸਟਇੰਡੀਜ਼, ਹੈਦਰਾਬਾਦ 2019
6 ਬਨਾਮ ਆਸਟਰੇਲੀਆ, ਬੈਂਗਲੁਰੂ 2019
ਟੀ-20 'ਚ ਸਭ ਤੋਂ ਜ਼ਿਆਦਾ ਚੌਕੇ
247 ਵਿਰਾਟ ਕੋਹਲੀ
234 ਰੋਹਿਤ ਸ਼ਰਮਾ
233 ਪਾਲ ਸਟਰਲਿੰਗ
215 ਮਾਰਟਿਨ ਗੁਪਟਿਲ਼
211 ਤਿਲਕਰਤਨੇ ਦਿਲਸ਼ਾਨ

Garg

This news is Reporter Garg