ਵਿਰਾਟ ਕੋਹਲੀ ਦਾ ਵੱਡਾ ਐਲਾਨ, ਵਰਲਡ ਕੱਪ ਤੋਂ ਬਾਅਦ ਛੱਡਣਗੇ ਟੀ-20 ਫਾਰਮੈੱਟ ਦੀ ਕਪਤਾਨੀ

09/16/2021 6:40:40 PM

ਸਪੋਰਟਸ ਡੈਸਕ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ  ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਅਕਤੂਬਰ ’ਚ ਟੀ-20 ਵਰਲਡ ਕੱਪ ਤੋਂ ਬਾਅਦ ਉਹ ਟੀ 20 ਟੀਮ ਦੀ ਕਪਤਾਨੀ ਛੱਡ ਦੇਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਟੀਮ ਨਾਲ ਬਣੇ ਰਹਿਣਗੇ। ਪਿਛਲੇ ਕੁਝ ਸਮੇਂ ਤੋਂ ਕੋਹਲੀ ਦੇ ਕਪਤਾਨੀ ਦੇ ਕਪਤਾਨੀ ਛੱਡਣ ਨੂੰ ਲੈ ਕੇ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ। ਇਸ ਮਾਮਲੇ ’ਤੇ ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਿਜ ਵੀ ਕੀਤਾ ਸੀ।

ਇਹ ਵੀ : ਮੁਰਲੀਧਰਨ ਨੇ ਪਹਿਲਾ IPL ਯਾਦ ਕਰਦਿਆਂ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਦਾਅਵਾ ਕੀਤਾ ਗਿਆ ਸੀ ਕਿ ਟੀ-20 ਵਰਲਡ ਕੱਪ ਤੋਂ ਬਾਅਦ ਵਿਰਾਟ ਕੋਹਲੀ ਵਨਡੇ ਤੇ ਟੀ-20 ਫਾਰਮੈੱਟ ’ਚ ਟੀਮ ਇੰਡੀਆ ਦੀ ਕਪਤਾਨੀ ਛੱਡ ਦੇਣਗੇ। ਰਿਪੋਰਟ ’ਚ ਕਿਹਾ ਗਿਆ ਕਿ ਕੋਹਲੀ ਦੀ ਥਾਂ ਟੀਮ ਇੰਡੀਆ ਦੇ ਸਟਾਰ ਓਪਨਰ ਰੋਹਿਤ ਸ਼ਰਮਾ ਕਪਤਾਨੀ ਸੰਭਾਲਣਗੇ। ਕੋਹਲੀ ਆਪਣੀ ਬੱਲੇਬਾਜ਼ੀ ’ਤੇ ਧਿਆਨ ਦੇਣ ਲਈ ਸਿਰਫ ਇਕ ਫਾਰਮੈੱਟ ’ਚ ਟੀਮ ਦੀ ਕਪਤਾਨੀ ਕਰਨਗੇ।

 

Manoj

This news is Content Editor Manoj