ਕੋਹਲੀ ਨੇ ਖੋਲ੍ਹਿਆ ਰਾਜ਼, ਦੱਸਿਆ- ਅਨੁਸ਼ਕਾ ਦੇ ਜਨਮਦਿਨ ’ਤੇ ਜ਼ਿੰਦਗੀ ’ਚ ਪਹਿਲੀ ਵਾਰ ਕੀਤਾ ਇਹ ਕੰਮ

07/27/2020 2:07:59 PM

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਯੰਕ ਅਗਰਵਾਲ ਨਾਲ ਲਾਈਵ ਚੈਟ ’ਚ ਇਕ ਖੁਲਾਸਾ ਕੀਤਾ ਹੈ। ਜਿਥੇ ਕੋਹਲੀ ਨੇ ਕਿਹਾ ਕਿ ਜਦੋਂ ਦੇਸ਼ ’ਚ ਤਾਲਾਬੰਦੀ ਲੱਗੀ ਸੀ, ਉਦੋਂ ਮੈਂ ਅਨੁਸ਼ਕਾ ਦੇ ਜਨਮਦਿਨ ’ਤੇ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਕੇਕ ਬਣਾਇਆ ਸੀ। ਦੱਸ ਦੇਈਏ ਕਿ ਵਿਰਾਟ ਨੇ ਪਤਨੀ ਅਨੁਸ਼ਕਾ ਦੇ 32ਵੇਂ ਜਨਮਦਿਨ ’ਤੇ ਇਹ ਪਿਆਰਾ ਕੰਮ ਕੀਤਾ ਸੀ। 

ਦਰਅਸਲ, ਕੋਹਲੀ ਨੇ ਇੰਸਟਾਗ੍ਰਾਮ ਚੈਟ ਦੌਰਾਨ ਮਯੰਕ ਅਗਰਵਾਲ ਨੂੰ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ’ਚ ਪਹਿਲਾਂ ਕਦੇ ਵੀ ਕੇਕ ਨਹੀਂ ਬਣਾਇਆ ਸੀ ਅਤੇ ਮੈਂ ਆਪਣੀ ਪਹਿਲੀ ਕੋਸ਼ਿਸ਼ ’ਚ ਚੰਗਾ ਕੇਕ ਪਕਾਇਆ। ਇਸ ਲਈ ਮੈਨੂੰ ਹਮੇਸ਼ਾ ਯਾਦ ਰਹੇਗਾ ਅਤੇ ਉਸ ਨੇ (ਅਨੁਸ਼ਕਾ ਸ਼ਰਮਾ) ਮੈਨੂੰ ਕਿਹਾ ਸੀ ਕਿ ਕੇਕ ਬਹੁਤ ਚੰਗਾ ਹੈ, ਜੋ ਮੇਰੇ ਲਈ ਬਹੁਤ ਖ਼ਾਸ ਹੈ।

ਕਪਤਾਨ ਕੋਹਲੀ ਨੇ ਅੱਗੇ ਕਿਹਾ ਕਿ ਮੈਂ ਸਪਲਿਟ ਸਕਵਾਟ ਹੋਲਡ ਕਰਨਾ ਪਸੰਦ ਨਹੀਂ ਕਰਦਾ, ਖ਼ਾਸਤੌਰ ’ਤੇ ਜਦੋਂ ਉਸ ਵਿਚ ਇਕ ਜਾਂ ਡੇਢ ਮਿੰਟ ਲਗਦਾ ਹੈ। ਦੂਜੀ ਕਸਰਤ ਜਿਸ ਤੋਂ ਮੈਨੂੰ ਨਫ਼ਰਤ ਹੈ, ਉਹ ਹੈ ਬੁਲਗਾਰੀਅਨ ਸਕਵਾਟ ਹੋਲਡ ਵਿਦ ਹੈਵੀਅਰ ਡੰਬਲਸ। ਕੋਹਲੀ ਨੇ ਦੱਸਿਆ ਕਿ ਮੈਂ ਜਿਸ ਕਸਰਤ ਦੇ ਬਿਨ੍ਹਾਂ ਨਹੀਂ ਰਹਿ ਸਕਦਾ, ਉਹ ਹੈ ਪਾਵਰ ਸਨੈਚ। ਕਲੀਨ ਐਂਡ ਪਾਵਰ ਸਨੈਚ ਮੈਂ ਹਫਤੇ ਦੇ ਹਰ ਰੋਜ਼ ਕਰ ਸਕਦਾਂ ਹਾਂ।

ਗੱਲ ਕਰੀਏ ਵਿਰਾਟ ਕੋਹਲੀ ਦੇ ਕ੍ਰਿਕਟ ਕਰੀਅਰ ਬਾਰੇ ਤਾਂ ਉਨ੍ਹਾਂ ਨੇ ਟੀਮ ਇੰਡੀਆ ਲਈ ਹੁਣ ਤਕ 86 ਟੈਸਟ ਮੈਚ ਖੇਡਦੇ ਹੋਏ 145 ਪਾਰੀਆਂ ’ਚ 7240 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਟੀਮ ਲਈ ਵਨ-ਡੇ ਫਾਰਮੇਟ ’ਚ 248 ਮੈਚ ਖੇਡਦੇ ਹੋਏ 239 ਪਾਰੀਆਂ ’ਚ 11867 ਦੌੜਾਂ ਅਤੇ ਟੀ-20 ਫਾਰਮੇਟ ’ਚ 82 ਮੈਚ ਖੇਡਦੇ ਹੋਏ 76 ਪਾਰੀਆਂ ’ਚ 2794 ਦੌੜਾਂ ਬਣਾਈਆਂ ਹਨ। 

Rakesh

This news is Content Editor Rakesh