ਕੋਹਲੀ ਪੂਰੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ : ਵਾਨ

01/20/2020 11:24:37 PM

ਲੰਡਨ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਭਾਰਤ ਦੀ ਰਨ-ਮਸ਼ੀਨ ਵਿਰਾਟ ਕੋਹਲੀ ਦੁਨੀਆ ਦੇ ਸਰਵਸ੍ਰੇਸ਼ਠ 'ਆਲ-ਰਾਊਂਡਰ' ਬੱਲੇਬਾਜ਼ ਹਨ। ਆਸਟਰੇਲੀਆ ਦੇ ਸਟੀਵ ਸਮਿਥ ਨੂੰ ਸਾਰੇ ਸਵਰੂਪਾਂ 'ਚ ਸਰਵਸ੍ਰੇਸ਼ਠ ਬੱਲੇਬਾਜ਼ ਦੱਸਣ ਵਾਲੇ ਟਵੀਟ ਦਾ ਜਵਾਬ ਦਿੰਦੇ ਹੋਏ ਵਾਨ ਨੇ ਕਿਹਾ ਕਿ ਸਹਿਮਤ ਨਹੀਂ ਹਾਂ...ਵਿਰਾਟ ਸਰਵਸ੍ਰੇਸ਼ਠ ਆਲ ਰਾਊਂਡਰ ਬੱਲੇਬਾਜ਼ ਹੈ...।
ਸਮਿਥ ਨੇ ਬੈਂਗਲੁਰੂ 'ਚ ਭਾਰਤ ਵਿਰੁੱਧ ਸੀਰੀਜ਼ ਦੇ ਫੈਸਲਾਕੁੰਨ ਤੀਜੇ ਵਨ ਡੇ 'ਚ 132 ਗੇਂਦਾਂ 'ਚ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਆਖਰ 'ਚ ਜਿੱਤ ਕੋਹਲੀ ਦੀ ਟੀਮ ਨੇ ਹਾਸਲ ਕੀਤੀ, ਜਿਸ 'ਚ ਭਾਰਤੀ ਕਪਤਾਨ ਨੇ 89 ਦੌੜਾਂ ਦੀ ਪਾਰੀ ਖੇਡਦੇ ਹੋਏ ਕਪਤਾਨ ਰੋਹਿਤ (119 ਦੌੜਾਂ) ਦੇ ਨਾਲ ਮਿਲ ਕੇ ਟੀਮ ਨੂੰ ਸੀਰੀਜ਼ 'ਚ ਜਿੱਤ ਹਾਸਲ ਕਰਵਾਈ।
ਸਮਿਥ ਨੇ ਦੱਖਣੀ ਅਫਰੀਕਾ 'ਚ ਗੇਂਦ ਨਾਲ ਛੇੜਛਾੜ 'ਚ ਆਪਣੀ ਭੂਮੀਕਾ ਦੇ ਲਈ ਲੱਗੇ ਇਕ ਸਾਲ ਦੀ ਪਾਬੰਦੀ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਬਹੁਤ ਦੌੜਾਂ ਬਣਾਈਆਂ, ਜਿਸ 'ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਪਿਛਲੀ ਗਰਮੀਆਂ 'ਚ ਏਸ਼ੇਜ਼ ਸੀਰੀਜ਼ ਦੇ ਦੌਰਾਨ ਰਿਹਾ। ਕੋਹਲੀ ਨੇ ਵੀ ਬਹੁਤ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ ਹਨ ਤੇ 886 ਅੰਕਾਂ ਦੇ ਨਾਲ ਆਈ. ਸੀ. ਸੀ. ਵਨ ਡੇ ਖਿਡਾਰੀ ਰੈਂਕਿੰਗ 'ਚ ਆਪਣਾ ਚੋਟੀ ਦਾ ਸਥਾਨ ਜਾਰੀ ਰੱਖਿਆ ਹੈ।

Gurdeep Singh

This news is Content Editor Gurdeep Singh