ਲੰਡਨ ''ਚ ਟੀਮ ਦੀ ਸੁਰੱਖਿਆ ਨੂੰ ਲੈ ਕੇ ਕੋਹਲੀ ਨੇ ਦਿੱਤਾ ਵੱਡਾ ਬਿਆਨ

05/25/2017 8:38:51 PM

ਨਵੀਂ ਦਿੱਲੀ— ਇੰਗਲੈਂਡ 'ਚ 1 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ 'ਚ ਸੁਰੱਖਿਆ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਉਹ ਮੈਨਚੈਟਰ ਹਮਲੇ ਤੋਂ ਬਾਅਦ ਉਹ ਸੁਰੱਖਿਆ ਦੇ ਇਨ੍ਹਾਂ ਇੰਤਜ਼ਾਮ ਤੋਂ ਹੁਣ ਖੁਸ਼ ਹੈ। ਉਸ ਨੇ ਕਿਹਾ ਕਿ ਹੁਣ ਉੱਥੋਂ ਦੇ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ ਅਤੇ ਅਸੀਂ ਟੂਰਨਾਮੈਂਟ ਖੇਡਣ ਲਈ ਪੂਰੀ ਤਿਆਰ ਹਾਂ।
22 ਜੂਨ ਦੀ ਰਾਤ ਮੈਨਚੈਸਟਰ 'ਚ ਅਮਰੀਕਾ ਦੇ ਪਾਪ ਗਾਇਕ ਐਰਿਆਨਾ ਗਾਂਰਾਡੇ ਦੇ ਕੰਸਰਟ 'ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ਨੇ ਪੂਰੀ ਦੁਨਿਆ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਸੀ। ਇਸ ਹਮਲੇ 'ਚ 22 ਲੋਕੀ ਮਾਰੇ ਗਏ ਸੀ। ਹਮਲੇ ਦੀ ਜਾਣਕਾਰੀ ਮਿਲਣ ਤੋਂ ਭਾਰਤੀ ਕ੍ਰਿਕਟ ਬੋਰਡ ਦਫਤਰ 'ਚ ਟੀਮ ਪ੍ਰਬੰਧਕਾਂ ਨੂੰ ਨਾਲ ਲੋਜਿਸਟਿਕਸ ਪ੍ਰਬੰਧਕਾਂ ਵਿਚਾਲੇ ਮੀਟਿੰਗ ਹੋਈ ਸੀ।
ਭਾਰਤੀ ਟੀਮ ਨੂੰ ਆਪਣੇ ਪਹਿਲੇ ਅਭਿਆਸ ਮੈਚ 'ਚ 28 ਮਈ ਨੂੰ ਨਿਊਜ਼ੀਲੈਂਡ ਨਾਲ ਅਤੇ 30 ਮਈ ਨੂੰ ਬੰਗਲਾਦੇਸ਼ ਨਾਲ ਖੇਡਣਾ ਹੈ। ਦੋਵੇਂ ਹੀ ਮੈਚ ਲੰਡਨ 'ਚ ਖੇਡੇ ਜਾਣਗੇ, ਜੋਂ ਮੈਨਚੈਸਟਰ ਤੋਂ ਜ਼ਿਆਦਾ ਦੂਰ ਨਹੀਂ ਹੈ। ਭਾਰਤ ਦਾ ਪਹਿਲਾਂ ਮੈਚ ਪਾਕਿਸਤਾਨ ਨਾਲ ਬਰਗਿੰਘਮ 'ਚ ਹੋਵੇਗਾ ਅਤੇ ਚੈਂਪੀਅਨਜ਼ ਟਰਾਫੀ ਦਾ ਫਾਈਨਲ ਮੁਕਾਬਲਾ 18 ਜੂਨ ਨੂੰ ਹੋਵੇਗਾ।