ਕੋਹਲੀ ਨੇ 11 ਸਾਲ ਬਾਅਦ ਧੋਨੀ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

09/24/2017 11:47:20 PM

ਇੰਦੌਰ— ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਤੀਜੇ ਵਨਡੇ 'ਚ ਐਤਵਾਰ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਇਸ ਦੌਰਾਨ ਕੋਹਲੀ ਨੇ 11 ਸਾਲ ਬਾਅਦ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਰਾਟ ਤੋਂ ਪਹਿਲੇ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਲਗਾਤਾਰ 9 ਮੈਚ ਜਿੱਤ ਚੁੱਕੀ ਹੈ। ਹੁਣ 11 ਸਾਲ ਬਾਅਦ ਵਿਰਾਟ ਨੇ ਇਹ ਕਾਰਨਾਮਾ ਦਖਾਇਆ ਹੈ। ਇਸ ਸੀਰੀਜ਼ 'ਚ ਆਸਟਰੇਲੀਆ 'ਤੇ ਹੁਣ ਤਕ 3 ਜਿੱਤ ਤੋਂ ਪਹਿਲੇ ਸ਼੍ਰੀਲੰਕਾ ਨੂੰ ਵੀ 5-0 ਨਾਲ ਹਰਾ ਚੁੱਕੀ ਹੈ।


ਧੋਨੀ ਨੇ ਨਵੰਬਰ 2008 ਤੋਂ ਫਰਵਰੀ 2009 ਦੌਰਾਨ ਲਗਾਤਾਰ 9 ਵਨਡੇ ਮੈਚ ਜਿੱਤੇ ਸਨ। ਜਦਕਿ ਵਿਰਾਟ ਨੇ ਇਸ ਸਾਲ ਜੁਲਾਈ ਤੋਂ ਸਤੰਬਰ ਦੌਰਾਨ ਲਗਾਤਾਰ 9 ਮੈਚ ਜਿੱਤ ਲਏ ਹਨ। 6 ਜੁਲਾਈ 2017 ਨੂੰ ਭਾਰਤ ਨੇ ਵੈਸਟਇੰਡੀਜ਼ ਖਿਲਾਫ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਜਿੱਤ ਦਾ ਸਿਲਸਲਾ ਸ਼ੁਰੂ ਕੀਤਾ ਸੀ ਉਹ ਲਗਾਤਾਰ 9ਵੇਂ ਮੈਚ 'ਚ ਵੀ ਜਾਰੀ ਹੈ। ਲਗਾਤਾਰ 9 ਵਨਡੇ ਜਿੱਤ ਵਿਚ ਟੀਮ ਇੰਡੀਆ ਨੇ ਵੈਸਟਇੰਡੀਜ਼ ਤੋਂ 1, ਸ਼੍ਰੀਲੰਕਾ ਨੂੰ 5 ਅਤੇ ਆਸਟਰੇਲੀਆ ਖਿਲਾਫ 3 ਵਨਡੇ ਜਿੱਤੇ ਹਨ।


ਜ਼ਿਕਰਯੋਗ ਹੈ ਕਿ ਇੰਦੌਰ ਵਨਡੇ 'ਚ ਜਿੱਤ ਦੇ ਨਾਲ ਹੀ ਕੋਹਲੀ ਨੇ 38 ਮੈਚਾਂ 'ਚੋਂ 30 'ਚ ਜਿੱਤ ਹਾਸਲ ਕੀਤੀ ਹੈ। ਜਦਕਿ 7 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ 1 ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ। ਵਿਰਾਟ ਕੋਹਲੀ ਦੀ ਕਪਤਾਨੀ ਦੇ ਨਾਲ ਟੀਮ ਇੰਡੀਆ ਦੇ ਜਿੱਤ ਦਾ ਪ੍ਰਤੀਸ਼ਤ 78.37 ਹੈ।