ਸ਼੍ਰੀਲੰਕਾ ''ਤੇ ਜਿੱਤ ਤੋਂ ਬਾਅਦ ਕੋਹਲੀ ਨੇ ਦੱਸਿਆ ਰੋਹਿਤ ਦੇ ਨਾਲ ਬਿਹਤਰੀਨ ਸਾਂਝੇਦਾਰੀ ਦਾ ਰਾਜ

09/01/2017 9:27:19 PM

ਨਵੀਂ ਦਿੱਲੀ— ਮੌਜੂਦਾ ਸਮੇਂ 'ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵਰਲਡ ਕ੍ਰਿਕਟ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚੋਂ ਇਕ ਬੱਲੇਬਾਜ਼ਾਂ 'ਚ ਇਕ ਮੰਨ੍ਹੇ ਜਾਂਦੇ ਹਨ ਅਤੇ ਖੁਸ਼ ਕਿਸਮਤੀ ਨਾਲ ਭਾਰਤੀ ਟੀਮ ਦੇ ਲਈ ਇਹ ਦੋਵੇਂ ਬੱਲੇਬਾਜ਼ ਆਪਣੇ ਕਰੀਅਰ ਦੀ ਬੇਸਟ ਫਾਰਮ 'ਚ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਿਛਲੇ ਕੁਝ ਸਾਲਾਂ 'ਚ ਕਈ ਮੈਚ ਵਿਨਿੰਗ ਸ਼ਾਂਝੇਦਾਰੀ ਨਿਭਾਈ ਹੈ।
ਸ਼੍ਰੀਲੰਕਾ ਖਿਲਾਫ ਵੀਰਵਾਰ ਨੂੰ ਕੋਲੰਬੋ 'ਚ ਖੇਡੇ ਗਏ ਚੌਥੇ ਵਨ ਡੇ ਮੈਚ 'ਚ ਕਪਤਾਨ ਵਿਰਾਟ ਕੋਹਲੀ (131) ਅਤੇ ਉਪਕਪਤਾਨ ਰੋਹਿਤ ਸ਼ਰਮਾ (104) ਨੇ ਇਕ ਵਾਰ ਫਿਰ ਆਪਣੇ ਬੱਲੇ ਦਾ ਜਾਹਿਰ ਦਿਖਾਉਦੇ ਹੋਏ ਟੀਮ ਦਾ ਸਕੋਰ 375 ਤੱਕ ਪਹੁੰਚਾਉਣ 'ਚ ਵੱਡੀ ਭਮਿਕਾ ਨਿਭਾਈ। ਕੋਹਲੀ ਨੇ 96 ਗੇਂਦਾਂ 'ਚ 131 ਦੌੜਾਂ ਦੀ ਪਾਰੀ ਖੇਡ ਕੇ ਆਪਣਾ 29ਵਾਂ ਸੈਂਕੜਾ ਪੂਰਾ ਕੀਤਾ। ਉਸ ਨੇ ਰੋਹਿਤ (108) ਦੇ ਨਾਲ ਦੂਜੇ ਵਿਕਟ ਦੇ ਲਈ 219 ਦੌੜਾਂ ਦੀ ਬਣਾਈਆਂ।
ਸ਼੍ਰੀਲੰਕਾ 'ਤੇ ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਕਪਤਾਨ ਕੋਹਲੀ ਨੇ ਦੱਸਿਆ ਕਿ ਉਸ ਨੇ ਅਤੇ ਰੋਹਿਤ ਸ਼ਰਮਾ ਨੇ ਫੈਸਲਾ ਕੀਤਾ ਸੀ ਕਿ 16ਵੇਂ ਓਵਰ ਤੋਂ ਬਾਅਦ ਉਹ 2 ਸਕੋਰ ਨਹੀਂ ਲੈਣਗੇ। ਕੋਹਲੀ ਨੇ ਕਿਹਾ ਕਿ ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਬਹੁਤ ਗਰਮੀ ਸੀ। ਇਸ ਲਈ ਅਸੀਂ 16ਵੇਂ ਓਵਰ ਤੋਂ ਬਾਅਦ 2 ਸਕੋਰ ਨਾ ਲੈਣ ਦਾ ਫੈਸਲਾ ਕੀਤਾ।
ਕੋਹਲੀ ਨੇ ਦੱਸਿਆ ਕਿ ਭਵਿੱਖ 'ਚ ਇਸ ਤੋਂ ਪਹਿਲਾਂ ਕਾਫੀ ਮਦਦ ਮਿਲੀ। ਅਸੀਂ ਸਿਰਫ ਗੇਂਦ ਨੂੰ ਦੇਖ ਰਹੇ ਸੀ ਉਸ ਸਮੇਂ ਸਾਡੇ ਕੋਲ ਜਿਨ੍ਹੀ ਤਾਕਤ ਬਚੀ ਸੀ ਅਸੀਂ ਉਹ ਹੀ ਕਰ ਸਕੇ। ਇਸ ਲਈ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਅਸੀਂ ਸਿਰਫ ਗੇਂਦ ਨੂੰ ਦੇਖ ਰਹੇ ਸੀ ਇੱਥੋ ਤੱਕ ਕਿ ਸਕੋਰ ਬੋਰਡ ਨੂੰ ਵੀ ਨਹੀਂ ਦੇਖ ਰਹੇ ਸੀ, ਅਸੀਂ ਹਮੇਸ਼ਾ ਹੀ ਇਕ ਸਾਥ 'ਚ ਬੱਲੇਬਾਜ਼ੀ ਕਰਨਾ ਪਸੰਦ ਕਰਦੇ ਹਾਂ ਅਤੇ ਰੋਹਿਤ ਦੇ ਨਾਲ ਬੱਲੇਬਾਜ਼ ਕਰਕੇ ਕਾਫੀ ਵਧੀਆ ਲੱਗਦਾ ਹੈ, ਅਸੀਂ ਪਹਿਲਾਂ ਵੀ ਵੱਡੀ ਸਾਂਝੇਦਾਰੀ ਕਰ ਚੁੱਕੇ ਹਾਂ।
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 168 ਦੌੜਾਂ ਨਾਲ ਹਰਾਇਆ ਸੀ, ਭਾਰਤੀ ਟੀਮ ਦੀ ਇਸ ਜਿੱਤ ਦੇ ਹੀਰੋ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਰਹੇ। ਸ਼੍ਰੀਲੰਕਾ ਖਿਲਾਫ 5 ਮੈਚਾਂ ਦੀ ਇਕ ਰੋਜਾ ਸੀਰੀਜ਼ 'ਚ ਭਾਰਤੀ ਟੀਮ ਹੁਣ ਤੱਕ 4-0 ਨਾਲ ਅੱਗੇ ਚੱਲ ਰਹੀ ਹੈ।