ਕੋਹਲੀ ਦੀਆਂ ਬਤੌਰ ਕਪਤਾਨ ਵਨ ਡੇ ''ਚ 5000 ਦੌੜਾਂ, ਕਈ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

01/19/2020 8:51:03 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੈਂਗਲੁਰੂ 'ਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਕੋਹਲੀ ਨੇ ਵਨ ਡੇ 'ਚ ਬਤੌਰ ਕਪਤਾਨ 5000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਮਾਮਲੇ 'ਚ ਉਨ੍ਹਾ ਨੇ ਮਹਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਸਮੇਤ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।


ਕੋਹਲੀ ਨੇ 23ਵੇਂ ਓਵਰ ਦੀ ਤੀਜੀ ਗੇਂਦ 'ਤੇ ਮਿਸ਼ੇਲ ਸਟਾਕ ਨੂੰ ਚੌਕਾ ਲਗਾ ਤੇ ਇਹ ਉਪਲੱਬਧੀ ਹਾਸਲ ਕੀਤੀ। ਕੋਹਲੀ ਨੇ 82ਪਾਰੀਆਂ 'ਚ ਬਤੌਰ ਕਪਤਾਨ 5000 ਦੌੜਾਂ ਪੂਰੀਆਂ ਕੀਤੀਆਂ ਹਨ। ਨਾਲ ਹੀ ਇਸ ਮਾਮਲੇ 'ਚ ਧੋਨੀ ਦੀ ਗੱਲ ਕਰੀਏ ਤਾਂ ਉਸ ਨੇ 127 ਮੈਚਾਂ 'ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਧੋਨੀ ਦੇ ਕੋਹਲੀ ਨੇ ਰਿਕੀ ਪੋਂਟਿੰਗ, ਗ੍ਰੀਮ ਸਮਿਥ ਤੇ ਸਾਬਕਾ ਭਾਰਤੀ ਕ੍ਰਿਕਟਰ ਤੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀ ਪਿੱਛੇ ਛੱਡ, ਕ੍ਰਮਵਾਰ- 131, 135 ਤੇ 136 ਪਾਰੀਆਂ 'ਚ ਇਹ ਕਮਾਲ ਕੀਤਾ ਸੀ।


ਬਤੌਰ ਕਪਤਾਨ ਸਭ ਤੋਂ ਘੱਟ ਪਾਰੀਆਂ 'ਚ ਵਨ ਡੇ 'ਚ 5000 ਦੌੜਾਂ —
— 82 ਵਿਰਾਟ ਕੋਹਲੀ
— 127 ਧੋਨੀ
— 131 ਰਿਕੀ ਪੋਂਟਿੰਗ
— 135 ਗ੍ਰੀਮ ਸਮਿਥ
— 136 ਸੌਰਵ ਗਾਂਗੁਲੀ


ਜ਼ਿਕਰਯੋਗ ਹੈ ਕਿ ਭਾਰਤ ਨੇ ਮੁੰਬਈ 'ਚ ਪਹਿਲਾਂ ਮੈਚ 10 ਵਿਕਟਾਂ ਨਾਲ ਹਾਰਨ ਤੋਂ ਬਾਅਦ ਰਾਜਕੋਟ 'ਚ ਖੇਡੇ ਗਏ ਦੂਜੇ ਵਨ ਡੇ 'ਚ ਵਾਪਸੀ ਕਰਦੇ ਹੋਏ 36 ਦੌੜਾਂ ਨਾਲ ਜਿੱਤ ਦਰਦ ਕੀਤੀ ਸੀ। ਅੱਜ ਭਾਰਤ ਤੇ ਆਸਟਰੇਲੀਆ ਵਿਚਾਲੇ ਸੀਰੀਜ਼ਾ ਦਾ ਤੀਜਾ ਤੇ ਫੈਸਲਾਕੁੰਨ ਮੈਚ ਖੇਡਿਆ ਜਾ ਰਿਹਾ ਹੈ।

Gurdeep Singh

This news is Content Editor Gurdeep Singh