ਧੋਨੀ ਮੇਰਾ ਹੀਰੋ, ਜਾਣੋ, ਮਾਹੀ ਦੇ ਬਾਰੇ 'ਚ ਇਨ੍ਹਾਂ ਦਿਗਜਾਂ ਨੇ ਕੀ ਕਿਹਾ

08/18/2017 4:45:17 PM

ਜਲੰਧਰ— ਮਹਿੰਦਰ ਸਿੰਘ ਧੋਨੀ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਅਤੇ ਵਿਕਟਕੀਪਰ ਹਨ ਇਸ ਗੱਲ ਨੂੰ ਕੌਣ ਨਹੀਂ ਜਾਣਦਾ ਹੋਵੇਗਾ। ਉਨ੍ਹਾਂ ਦੀ ਭਰਤੀ ਟੀਮ ਨੂੰ ਜੋ ਦੇਣ ਹੈ ਉਸ ਨੂੰ ਕ੍ਰਿਕਟ ਪ੍ਰਸ਼ੰਸਕ ਤਾਂ ਕੀ ਸਗੋਂ ਖਿਡਾਰੀ ਵੀ ਨਹੀਂ ਭੁੱਲ ਸਕਣਗੇ। ਹਾਲ ਹੀ 'ਚ ਸ਼੍ਰੀਲੰਕਾ ਲਈ ਵਨਡੇ ਟੀਮ 'ਚ ਧੋਨੀ ਦੀ ਮੌਜੂਦਗੀ ਨੂੰ ਜਾਣ ਕੇ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲ 'ਚ ਇਕ ਵਾਰ ਫਿਰ ਧੋਨੀ ਦੀ ਬੱਲੇਬਾਜ਼ੀ ਦਾ ਸਟਾਇਲ ਦੇਖਣ ਦੀ ਲਾਲਸਾ ਜਾਗ ਗਈ ਹੋਵੇਗੀ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦੁਨੀਆ ਦੇ ਮਹਾਨ ਦਿਗਜ ਧੋਨੀ ਬਾਰੇ ਕੀ ਕਹਿੰਦੇ ਹਨ—
ਧੋਨੀ ਮੇਰਾ ਹੀਰੋ ਹੈ। ਅਸੀ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਦੇ ਬਾਰੇ ਵਿਚ ਬਹੁਤ ਗੱਲਾਂ ਕਰਦੇ ਹਾਂ, ਪਰ ਇਸ ਮੁੰਡੇ ਕੋਲ ਵੀ ਖੇਡ ਵਿਚ ਓਨੀ ਹੀ ਪ੍ਰਤਿਭਾ ਹੈ ਜਿੰਨੀ ਕਿਸੇ ਹੋਰ ਦੇ ਕੋਲ - ਕਪਿਲ ਦੇਵ


ਜੇਕਰ ਆਖਰੀ ਓਵਰ ਵਿੱਚ 15 ਦੌੜਾਂ ਦੀ ਜ਼ਰੂਰਤ ਹੋਵੇ ਤਾਂ ਗੇਂਦਬਾਜ ਉੱਤੇ ਪ੍ਰੇਸ਼ਰ ਹੁੰਦਾ ਹੈ, ਨਾ ਕਿ ਧੋਨੀ ਉੱਤੇ-  ਇਯਾਨ ਬਿਸ਼ਪ

ਉਹ ਇਕ ਮਹਾਨ ਲੀਡਰ ਹੈ। ਮੈਂ, ਹਮੇਸ਼ਾ ਸੰਤੁਲਿਤ ਰਹਿਣ ਅਤੇ ਆਪਣੀ ਕਪਤਾਨੀ ਦੇ ਵਿਸ਼ੇ ਵਿਚ ਗੰਭੀਰ ਰਹਿਣ ਲਈ ਉਨ੍ਹਾਂ ਦੀ ਸਮਰੱਥਾ ਦੀ ਪ੍ਰਸ਼ੰਸਾ ਕਰਦਾ ਹਾਂ- ਰਾਹੁਲ ਦ੍ਰਵਿੜ

ਧੋਨੀ ਬੈਸਟ ਕਪਤਾਨ ਹਨ ਜਿਨ੍ਹਾਂ ਦੀ ਕਪਤਾਨੀ ਵਿਚ ਮੈਂ ਖੇਡਿਆ ਹਾਂ- ਸਚਿਨ ਤੇਂਦੁਲਕਰ

ਧੋਨੀ ਸਾਡੇ ਦੇਸ਼ ਦੇ ਮਹਾਨਤਮ ਕਪਤਾਨ ਹਨ। ਉਨ੍ਹਾਂ ਦੇ ਰਿਕਾਰਡ ਇਸ ਗੱਲ ਦਾ ਪ੍ਰਮਾਣ ਹਨ- ਸੌਰਭ ਗਾਂਗੁਲੀ

ਮੈਨੂੰ ਨਹੀਂ ਪਤਾ ਹੈ ਕਿ ਲੋਕ ਕਿਉਂ ਕਹਿੰਦੇ ਹਨ ਕਿ ਉਨ੍ਹਾਂ ਨੇ ਵਿਰਾਸਤ ਨਹੀਂ ਛੱਡੀ ਹੈ। ਉਹ ਸਭ ਤੋਂ ਸਫਲ ਭਾਰਤੀ ਕਪਤਾਨ ਹੈ। ਇਹ ਆਪਣੇ ਆਪ ਇੱਕ ਵਿਰਾਸਤ ਹੈ- ਵਿਰਾਟ ਕੋਹਲੀ

ਜੇਕਰ ਲੜਾਈ ਹੋਈ ਤਾਂ ਮੈਂ ਧੋਨੀ ਨੂੰ ਆਪਣੇ ਨਾਲ ਲੈ ਜਾਵਾਂਗਾ- ਗੈਰੀ ਕ੍ਰਿਸਟਨ

ਮੰਨ ਲਓ ਜੇਕਰ ਮੈਂ ਟੀਮ ਦੀ ਚੋਣ ਕਰਦਾ ਹਾਂ ਤਾਂ ਉਸ ਵਿੱਚ ਸਚਿਨ ਓਪਨਰ ਹੋਣਗੇ ਅਤੇ ਧੋਨੀ ਕੈਪਟਨ- ਸਟੀਵ ਵਾ

ਜਦੋਂ ਮੈਂ ਮਰਾ ਤਾਂ ਇਕ ਅੰਤਮ ਚੀਜ ਜੋ ਮੈਂ ਵੇਖਣਾ ਚਾਹੁੰਦਾ ਹਾਂ ਉਹ ਹੈ ਧੋਨੀ ਦਾ 2011 ਕ੍ਰਿਕਟ ਵਰਲਡ ਕਪ ਵਿਚ ਲਗਾਇਆ ਗਿਆ ਛੱਕਾ- ਸੁਨੀਲ ਗਾਵਸਕਰ