ਜਾਣੋ ਬਰਥ ਡੇਅ ਬੁਆਏ ਰਾਹੁਲ ਦ੍ਰਵਿੜ ਦੇ ਬਾਰੇ ''ਚ ਕੁਝ ਖਾਸ ਗੱਲਾਂ

01/11/2018 8:19:07 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਲਈ 164 ਟੈਸਟ ਵਿਚ 13,288 ਦੌੜਾਂ, 344 ਵਨਡੇ ਵਿਚ 10,889 ਦੌੜਾਂ ਅਤੇ ਇਕਮਾਤਰ ਟੀ20 ਕੌਮਾਂਤਰੀ ਮੈਚ ਵਿਚ 31 ਦੌੜਾਂ ਬਣਾਉਣ ਵਾਲੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਵਿੜ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਇਸ ਦਿੱਗਜ ਖਿਡਾਰੀ ਦੇ ਬਾਰੇ ਵਿਚ ਕੁਝ ਖਾਸ ਗੱਲਾਂ-

ਪਦਮ ਸ਼੍ਰੀ ਅਤੇ ਪਦਮ ਭੂਸ਼ਣ ਵਰਗੇ ਸਰਵਉੱਚ ਭਾਰਤੀ ਨਾਗਰਿਕ ਸਨਮਾਨ ਹਾਸਲ ਕਰਨ ਵਾਲੇ ਰਾਹੁਲ ਦ੍ਰਵਿੜ ਨੇ 164 ਟੈਸਟ ਮੈਚਾਂ ਵਿਚ 210 ਕੈਚ ਫੜੇ ਹਨ ਜੋ ਕਿ ਵਰਲਡ ਰਿਕਾਰਡ ਹੈ।

ਆਪਣੇ ਸ਼ਾਨਦਾਰ ਖੇਡ ਦੀ ਵਜ੍ਹਾ ਨਾਲ ਮਿਸਟਰ ਭਰੋਸੇਮੰਦ ਦਾ ਉਪ-ਨਾਮ ਹਾਸਲ ਕਰਨ ਵਾਲੇ ਰਾਹੁਲ ਦ੍ਰਵਿੜ ਨੇ ਲਗਾਤਾਰ 94 ਟੈਸਟ ਖੇਡੇ ਹਨ। ਉਨ੍ਹਾਂ ਨੇ 93 ਟੈਸਟ ਭਾਰਤ ਲਈ ਤੇ ਇਕ ਆਈ.ਸੀ.ਸੀ. ਇਲੈਵਨ ਲਈ ਖੇਡਿਆ ਹੈ। ਉਹ ਅਜਿਹਾ ਕਰਨ ਵਾਲੇ ਸੁਨੀਲ ਗਾਵਸਕਰ (106) ਦੇ ਬਾਅਦ ਦੂਜੇ ਭਾਰਤੀ ਖਿਡਾਰੀ ਹੈ। ਵਰਲਡ ਰਿਕਾਰਡ ਏਲਨ ਬਾਰਡਰ (153) ਦੇ ਨਾਮ ਹੈ।

ਭਾਰਤੀ ਟੀਮ ਦੇ ਇਸ ਦਿੱਗਜ ਖਿਡਾਰੀ ਨੂੰ ਟੈਸਟ ਕ੍ਰਿਕਟ ਵਿਚ ਨੰਬਰ 3 ਪੋਜੀਸ਼ਨ ਉੱਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਪਹਿਲਾਂ 10,000 ਦੌੜਾਂ ਬਣਾਉਣ ਦਾ ਮਾਣ ਹਾਸਲ ਹੈ। ਜਦੋਂ ਕਿ ਉਹ ਟੈਸਟ ਖੇਡਣ ਵਾਲੇ ਸਾਰੇ ਦੇਸ਼ਾਂ ਖਿਲਾਫ ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਵੀ ਹਨ।

ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਵਿੜ ਦਰਮਿਆਨ ਟੈਸਟ ਕ੍ਰਿਕਟ ਵਿਚ 20 ਸੈਂਕੜੀਏ ਸਾਂਝੇਦਾਰੀਆਂ ਹੋਈਆਂ ਹਨ। ਜਦੋਂ ਕਿ ਇਨ੍ਹਾਂ ਦੋਨਾਂ ਨੇ ਪਾਰਟਨਰਸ਼ਿਪ ਵਿਚ ਕਰੀਬ 7000 ਦੌੜਾਂ ਜੋੜੀਆਂ ਹਨ। ਇਹ ਦੋਨੋਂ ਵਰਲਡ ਰਿਕਾਰਡ ਹਨ। ਉਂਝ ਰਾਹੁਲ ਨੇ ਟੈਸਟ ਕ੍ਰਿਕਟ ਵਿਚ ਅਲੱਗ-ਅਲੱਗ ਬੱਲੇਬਾਜ਼ਾਂ ਨਾਲ 738 ਵਾਰ ਸੈਂਕੜੀਏ ਸਾਂਝੇਦਾਰੀਆਂ ਕਰ ਚੁੱਕੇ ਹਨ।

ਦ੍ਰਵਿੜ ਨੇ 509 ਕੌਮਾਂਤਰੀ ਮੈਚਾਂ ਵਿਚ 24, 208 ਦੌੜਾਂ ਬਣਾਈਆਂ ਹਨ। ਉਹ ਸਚਿਨ ਤੇਂਦੁਲਕਰ 34357 (ਮੈਚ 664) ਦੇ ਬਾਅਦ ਸਭ ਤੋਂ ਸਫਲ ਦੂਜੇ ਭਾਰਤੀ ਬੱਲੇਬਾਜ਼ ਹਨ।

ਟੀਮ ਇੰਡੀਆ ਦੇ ਇਸ ਦਿੱਗਜ ਬੱਲੇਬਾਜ਼ ਨੇ 36 ਟੈਸਟ ਸੈਂਕੜੇ ਲਗਾਏ ਹਨ। ਉਹ ਸਚਿਨ ਤੇਂਦੁਲਕਰ  (51), ਜੈਕ ਕੈਲਿਸ (45), ਰਿਕੀ ਪੋਂਟਿੰਗ (41) ਅਤੇ ਕੁਮਾਰ ਸੰਗਾਕਾਰਾ (38) ਦੇ ਬਾਅਦ ਸਭ ਤੋਂ ਜਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ।