ਜਾਣੋ, ਦਿ ਗ੍ਰੇਟ ਖਲੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

08/28/2017 12:32:45 PM

ਨਵੀਂ ਦਿੱਲੀ— ਦਿ ਗ੍ਰੇਟ ਖਲੀ ਦੇ ਪ੍ਰਸ਼ੰਸਕਾਂ ਲਈ 27 ਅਗਸਤ ਦਾ ਦਿਨ ਬੇਹੱਦ ਖਾਸ ਸੀ। ਹਾਂ ਜੀ, ਇਸ ਦਿਨ ਭਾਰਤੀ ਪ੍ਰੋਫੈਸ਼ਨਲ ਰੈਸਲਰ ਅਤੇ ਪਾਵਰ ਲਿਫਟਰ ਦਿਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਦਾ ਜਨਮ ਹੋਇਆ ਸੀ। ਆਓ ਜਾਣਦੇ ਹਾਂ ਖਲੀ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ-

ਗਰੀਬ ਪਰਿਵਾਰ ਤੋਂ ਆਏ ਸਨ ਖਲੀ
ਖਲੀ, ਹਿਮਾਚਲ ਪ੍ਰਦੇਸ਼ ਦੇ ਧਿਰੀਆਨਾ ਪਿੰਡ ਦੇ ਇਕ ਪੰਜਾਬੀ ਹਿੰਦੂ ਰਾਜਪੂਤ ਪਰਿਵਾਰ ਨਾਲ ਸਬੰਧ ਰਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਜਵਾਲਾ ਰਮਾ ਅਤੇ ਮਾਂ ਦਾ ਨਾਂ ਤਾਂਡੀ ਦੇਵੀ ਹੈ। ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰਖਦੇ ਸਨ।


ਗਰੀਬੀ ਦੀ ਵਜ੍ਹਾ ਨਾਲ ਪੜ੍ਹ ਨਹੀਂ ਸਕੇ ਖਲੀ
ਪਰਿਵਾਰ 'ਚ ਗਰੀਬੀ ਹੋਣ ਦੀ ਵਜ੍ਹਾ ਨਾਲ ਖਲੀ ਜ਼ਿਆਦਾ ਨਹੀਂ ਪੜ੍ਹ ਸਕੇ ਅਤੇ ਆਪਣੇ ਮਾਤਾ-ਪਿਤਾ ਦੀ ਆਰਥਿਕ ਮਦਦ ਕਰਨ ਦੇ ਲਈ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 1979 'ਚ ਗਰਮੀਆਂ ਦੇ ਮੌਸਮ 'ਚ ਸਕੂਲ ਤੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ, ਕਿਉਂਕਿ ਵਰਖਾ ਨਾ ਹੋਣ ਕਰਕੇ ਫਸਲ ਸੁੱਕ ਗਈ ਸੀ ਅਤੇ ਉਸ ਦੇ ਪਰਿਵਾਰ ਦੇ ਲੋਕ ਫੀਸ ਦੇਣ ਲਈ ਪੈਸੇ ਨਹੀਂ ਸਨ।


ਮੋਚੀ ਤੋਂ ਆਪਣੇ ਨਾਪ ਦੇ ਬੂਟ ਬਣਵਾ ਕੇ ਪਹਿਨਦੇ ਸਨ ਖਲੀ
ਕਦ-ਕਾਠ ਚੰਗਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਪੈਰਾਂ ਦੇ ਨਾਪ ਦੇ ਬੂਟ ਤੱਕ ਬਾਜ਼ਾਰ ਤੋਂ ਨਹੀਂ ਮਿਲਦੇ ਸਨ। ਇਸ ਲਈ ਉਹ ਬਾਜ਼ਾਰ 'ਚ ਮੋਚੀ ਤੋਂ ਆਪਣੇ ਨਾਪ ਦੇ ਬੂਟ ਬਣਵਾ ਕੇ ਪਹਿਨਦੇ ਸਨ। ਹੁਣ ਉਨ੍ਹਾਂ ਦਾ ਕੱਦ 7 ਫੁੱਟ 2 ਇੰਚ ਅਤੇ ਵਜ਼ਨ 157 ਕਿਲੋਗ੍ਰਾਮ ਹੈ। ਖਾਸ ਗੱਲ ਤਾਂ ਇਹ ਹੈ ਕਿ ਖਲੀ ਮਾਂ ਕਾਲੀ ਦੇ ਭਗਤ ਹਨ ਅਤੇ ਸ਼ਰਾਬ-ਤੰਬਾਕੂ ਤੋਂ ਦੂਰ ਰਹਿੰਦੇ ਹਨ।


ਇਸ ਤਰ੍ਹਾਂ ਮਿਲੀ ਪੁਲਸ 'ਚ ਨੌਕਰੀ
ਇਕ ਦਿਨ ਸ਼ਿਮਲਾ 'ਚ ਪੰਜਾਬ ਦੇ ਇਕ ਪੁਲਸ ਅਫਸਰ ਨੇ ਖਲੀ ਨੂੰ ਦੇਖਿਆ, ਜੋ ਉਸ ਸਮੇਂ ਸ਼ਿਮਲਾ 'ਚ ਇਕ ਜਗ੍ਹਾ 'ਤੇ ਸਕਿਓਰਿਟੀ ਗਾਰਡ ਸਨ। ਉਹ ਉਨ੍ਹਾਂ ਦੇ ਕਦ ਕਾਠ ਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਪੁਲਸ ਅਫਸਰ ਨੇ ਖਲੀ ਨੂੰ ਪੰਜਾਬ 'ਚ ਆ ਕੇ ਪੁਲਸ 'ਚ ਭਰਤੀ ਹੋਣ ਦਾ ਪ੍ਰਸਤਾਵ ਦਿੱਤਾ। 1993 'ਚ ਖਲੀ ਨੂੰ ਪੰਜਾਬ ਪੁਲਸ 'ਚ ਨੌਕਰੀ ਮਿਲ ਗਈ। ਉਸ ਸਮੇਂ ਖਲੀ ਪੰਜਾਬ 'ਚ ਆ ਕੇ ਵਸ ਗਏ।


10 ਮਿੰਟਾਂ 'ਚ ਖਾ ਜਾਂਦੇ ਹਨ 40 ਰੋਟੀਆਂ ਅਤੇ 4 ਕਿਲੋ ਸਬਜ਼ੀ
ਮਜ਼ੇਦਾਰ ਗੱਲ ਤਾਂ ਇਹ ਹੈ ਕਿ ਇਕ ਦਿਨ ਕਿਸੇ ਨੇ ਖਲੀ ਨੂੰ ਘਰ ਬੁਲਾਇਆ ਤਾਂ ਉਨ੍ਹਾਂ 10 ਮਿੰਟਾਂ ਦੇ ਅੰਦਰ 40 ਰੋਟੀਆਂ ਅਤੇ 4 ਕਿਲੋ ਸਬਜ਼ੀ ਅਤੇ 8 ਕੋਲੀਆਂ ਦਾਲ ਪੀ ਗਏ ਤਾਂ ਮੇਜ਼ਬਾਨਾਂ ਨੇ ਉਨ੍ਹਾਂ ਦੀ ਪਤਨੀ ਨੂੰ ਕਿਹਾ, ''ਇਨ੍ਹਾਂ ਨੂੰ ਵਾਪਸ ਕਦੀ ਨਾ ਲਿਆਉਣਾ।''