ਲੋਕੇਸ਼ ਰਾਹੁਲ ਨੂੰ ਸੌਂਪੀ ਜਾਣੀ ਚਾਹੀਦੀ ਭਾਰਤ ਦੀ ਟੈਸਟ ਕਪਤਾਨੀ ਦੀ ਕਮਾਨ : ਜਗਦਾਲੇ

01/18/2022 6:24:35 PM

ਇੰਦੌਰ (ਭਾਸ਼ਾ)- ਬੀ. ਸੀ. ਸੀ. ਆਈ . ਦੇ ਸਾਬਕਾ ਸਕੱਤਰ ਸੰਜੇ ਜਗਦਾਲੇ ਨੇ ਸੁਝਾਇਆ ਕਿ ਭਾਰਤ ਦੇ ਅਗਲੇ ਟੈਸਟ ਕਪਤਾਨ ਦੇ ਤੌਰ ’ਤੇ ਲੋਕੇਸ਼ ਰਾਹੁਲ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ 29 ਸਾਲ ਦੇ ਸਲਾਮੀ ਬੱਲੇਬਾਜ਼ ਲੰਬੇ ਸਮੇਂ ਤੱਕ ਇਹ ਜ਼ਿੰਮੇਵਾਰੀ ਸੰਭਾਲਣ ’ਚ ਸਮਰੱਥਾਵਾਨ ਹਨ। 

ਕੋਹਲੀ ਨੇ ਸ਼ਨੀਵਾਰ ਸ਼ਾਮ ਭਾਰਤੀ ਟੀਮ ਦੀ ਟੈਸਟ ਕਪਤਾਨੀ ਛੱਡ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਜਗਦਾਲੇ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਭਾਰਤ ਦਾ ਅਗਲਾ ਟੈਸਟ ਕਪਤਾਨ ਅਜਿਹਾ ਹੋਣਾ ਚਾਹੀਦਾ ਹੈ, ਜੋ ਲੰਬੇ ਸਮੇਂ ਤੱਕ ਇਹ ਜ਼ਿੰਮੇਵਾਰੀ ਸੰਭਾਲ ਸਕੇ। ਇਸ ਪੈਮਾਨੇ ਦੇ ਮੁਤਾਬਕ ਮੈਂ ਦੇਸ਼ ਦੇ ਅਗਲੇ ਟੈਸਟ ਕਪਤਾਨ ਦੇ ਰੂਪ ’ਚ ਲੋਕੇਸ਼ ਰਾਹੁਲ ਦਾ ਨਾਂ ਸੁਝਾਉਣਾ ਚਾਹਾਂਗਾ। ਸਾਬਕਾ ਰਾਸ਼ਟਰੀ ਚੋਣਕਰਤਾ ਨੇ ਕਿਹਾ ਕਿ ਰਾਹੁਲ ਨੇ ਕ੍ਰਿਕਟ ਦੇ ਤਿੰਨਾਂ ਸਵਰੂਪਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਭਾਰਤ ਨਾਲ ਹੀ ਵਿਦੇਸ਼ੀ ਸਰਜ਼ਮੀਨ ’ਤੇ ਵੀ ਦੌੜਾਂ ਬਣਾਈਆਂ ਹਨ।

cherry

This news is Content Editor cherry