IPL 2022 : ਦਿੱਲੀ ਨੇ ਕੋਲਕਾਤਾ ਨੂੰ 44 ਦੌੜਾਂ ਨਾਲ ਹਰਾਇਆ

04/10/2022 7:44:47 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 19ਵਾਂ ਮੈਚ ਅੱਜ ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਦਿੱਲੀ ਨੇ ਕੋਲਕਾਤਾ ਨੂੰ 44 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਦੀ ਟੀਮ ਨੇ ਪ੍ਰਿਥਵੀ ਸ਼ਾਹ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜਿਆਂ ਨਾਲ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 215 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਕੋਲਕਾਤਾ ਨੂੰ ਜਿੱਤ ਲਈ 216 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਦੀ ਟੀਮ 19.4 ਓਵਰਾਂ 'ਚ ਆਲਆਊਟ ਹੋ ਕੇ 171 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ।

ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਅਜਿੰਕਯ ਰਹਾਣੇ 2 ਦੌੜਾਂ ਦੇ ਨਿੱਜੀ ਸਕੋਰ 'ਤੇ ਖ਼ਲੀਲ ਅਹਿਮਦ ਦੀ ਗੇਂਦ 'ਤੇ ਠਾਕੁਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕੋਲਕਾਤਾ ਦੀ ਦੂਜੀ ਵਿਕਟ ਵੈਂਕਟੇਸ਼ ਅਈਅਰ ਦੇ ਤੌਰ 'ਤੇ ਡਿੱਗੀ। ਵੈਂਕਟੇਸ਼ 18 ਦੌੜਾਂ ਬਣਾ ਆਊਟ ਹੋਏ। ਵੈਂਕਟੇਸ਼ ਖ਼ਲੀਲ ਅਹਿਮਦ ਦੀ ਗੇਂਦ 'ਤੇ ਅਕਸ਼ਰ ਨੂੰ ਕੈਚ ਦੇ ਕੇ ਆਊਟ ਹੋਏ। ਕੋਲਕਾਤਾ ਦੀ ਤੀਜੀ ਵਿਕਟ ਨਿਤੀਸ਼ ਰਾਣਾ ਦੇ ਤੌਰ 'ਤੇ ਡਿੱਗੀ। ਨਿਤੀਸ਼ 30 ਦੌੜਾਂ ਦੇ ਨਿੱਜੀ ਸਕੋਰ 'ਤੇ ਲਲਿਤ ਯਾਦਵ ਦੀ ਗੇਂਦ 'ਤੇ ਪ੍ਰਿਥਵੀ ਸ਼ਾਹ ਨੂੰ ਕੈਚ ਦੇ ਕੇ ਆਊਟ ਹੋਏ। ਕੋਲਕਾਤਾ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਕਪਤਾਨ 54 ਦੌੜਾਂ ਬਣਾ ਆਊਟ ਹੋਏ। ਸ਼੍ਰੇਅਸ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 2 ਛੱਕੇ ਲਗਾਏ। ਕੋਲਕਾਤਾ ਦੀ ਪੰਜਵੀਂ ਵਿਕਟ ਸੈਮ ਬਿਲਿੰਗਸ ਦੇ ਤੌਰ 'ਤੇ ਡਿੱਗੀ। ਬਿਲਿੰਗਸ 15 ਦੌੜਾਂ ਦੇ ਨਿੱਜੀ ਸਕੋਰ 'ਤੇ ਖਲੀਲ ਅਹਿਮਦ ਦੀ ਗੇਂਦ 'ਤੇ ਲਲਿਤ ਯਾਦਵ ਵਲੋਂ ਕੈਚ ਆਊਟ ਹੋਏ। ਇਸ ਤੋਂ ਬਾਅਦ ਪੈਟ ਕਮਿੰਸ 4 ਦੌੜਾਂ, ਸੁਨੀਲ ਨਰੇਨ 4 ਦੌੜਾਂ ਤੇ ਉਮੇਸ਼ ਯਾਦਵ 0 ਦੇ ਸਕੋਰ 'ਤੇ ਆਊਟ ਹੋਏ। ਦਿੱਲੀ ਵਲੋਂ ਖਲੀਲ ਅਹਿਮਦ ਨੇ 3, ਕੁਲਦੀਪ ਯਾਦਵ ਨੇ 4 ਤੇ ਲਲਿਤ ਯਾਦਵ ਨੇ 1 ਤੇ ਸ਼ਾਰਦੁਲ ਠਾਕੁਰ ਨੇ 2 ਵਿਕਟ ਲਏ।

ਇਹ ਵੀ ਪੜ੍ਹੋ : RCB ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਦੀ ਭੈਣ ਦਾ ਦਿਹਾਂਤ, IPL ਛੱਡ ਪਰਤੇ ਘਰ

ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਵਿਕਟਕੀਪਰ, ਕਪਤਾਨ), ਰੋਵਮੈਨ ਪਾਵੇਲ, ਸਰਫਰਾਜ਼ ਖਾਨ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਖਲੀਲ ਅਹਿਮਦ

ਕੋਲਕਾਤਾ ਨਾਈਟ ਰਾਈਡਰਜ਼ : ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਨਿਤੀਸ਼ ਰਾਣਾ, ਆਂਦਰੇ ਰਸਲ, ਸੁਨੀਲ ਨਾਰਾਇਣ, ਪੈਟ ਕਮਿੰਸ, ਉਮੇਸ਼ ਯਾਦਵ, ਰਸਿਕ ਸਲਾਮ, ਵਰੁਣ ਚੱਕਰਵਰਤੀ

ਇਹ ਵੀ ਪੜ੍ਹੋ : WWE ਸੁਪਰ ਸਟਾਰ ਐਲੇਕਸਾ ਬਲਿਸ ਨੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਨਾਲ ਕੀਤਾ ਵਿਆਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh