ਕੀਵੀ ਓਪਨਰਜ਼ ਦਾ ਭਾਰਤ ਖਿਲਾਫ ਕਮਾਲ, 26 ਸਾਲ ਬਾਅਦ ਬਣਾਇਆ ਇਹ ਵੱਡਾ ਰਿਕਾਰਡ

02/29/2020 4:45:13 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਨੇ ਭਾਰਤ ਖਿਲਾਫ ਸ਼ਨੀਵਾਰ ਤੋਂ ਕ੍ਰਾਇਸਟਚਰਚ 'ਚ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਪਹਿਲੇ ਹੀ ਦਿਨ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੂੰ ਪਹਿਲੀ ਪਾਰੀ 'ਚ 242 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਨਿਊਜ਼ੀਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 63 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਟਾਮ ਬਲੇਂਡਲ 29 ਅਤੇ ਟਾਮ ਲਾਥਮ 27 ਦੌੜਾਂ 'ਤੇ ਅਜੇਤੂ ਹਨ। ਇਨ੍ਹਾਂ ਦੋਵਾਂ ਨੇ 23 ਓਵਰਾਂ ਦੀ ਖੇਡ 'ਚ ਕਿਵੀ ਟੀਮ ਨੂੰ ਕੋਈ ਝਟਕਾ ਨਹੀਂ ਲੱਗਾ ਦਿੱਤਾ। ਨਿਊਜ਼ੀਲੈਂਡ ਲਈ ਟਾਮ ਲਾਥਮ ਅਤੇ ਟਾਮ ਬਲੰਡੇਲ ਨੇ ਪਹਿਲੀ ਵਿਕਟ ਲਈ 63 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਾਲ ਨਵਾਂ ਰਿਕਾਰਡ ਬਣਾਇਆ।
ਲਾਥਮ ਅਤੇ ਬਲੰਡੇਲ ਦੀ ਜੋੜੀ ਬਣੀ ਕੀਵੀ ਟੀਮ ਦੀ ਪਹਿਲੀ ਓਪਨਿੰਗ ਜੋਡ਼ੀ 
ਲਾਥਮ ਅਤੇ ਬਲੰਡੇਲ ਦੀ ਜੋੜੀ ਨੇ ਘਰੇਲੂ ਟੈਸਟ 'ਚ ਭਾਰਤ ਖਿਲਾਫ ਪਿੱਛਲੀਅਾਂ 5 ਸੀਰੀਜ਼ ਅਤੇ 20 ਪਾਰੀਆਂ 'ਚ 50 ਪਲਸ ਦੌਡ਼ਾਂ ਦੀ ਸਾਂਝੇਦਾਰੀ ਕਰਨ ਵਾਲੀ ਨਿਊਜ਼ੀਲੈਂਡ ਦੀ ਪਹਿਲੀ ਓਪਨਿੰਗ ਜੋੜੀ ਬਣ ਗਈ। ਇਸ ਤੋਂ ਪਹਿਲਾਂ ਆਖਰੀ ਵਾਰ ਨਿਊਜ਼ੀਲੈਂਡ ਲਈ ਇਹ ਰਿਕਾਰਡ 1994 'ਚ ਬ੍ਰਾਇਨ ਯੰਗ ਅਤੇ ਬਲੇਅਰ ਹਾਰਟਲੈਂਡ ਨੇ ਹੈਮਿਲਟਨ 'ਚ ਪਹਿਲੀ ਵਿਕਟ ਲਈ 56 ਦੌੜਾਂ ਜੋੜਦੇ ਹੋਏ ਬਣਾਇਆ ਸੀ। 
ਦੂਜੇ ਟੈਸਟ 'ਚ ਵੀ ਗੇਂਦ ਨਾਲ ਕੀਤਾ ਜੈਮੀਸਨ ਨੇ ਕੀਤਾ ਕਮਾਲ 
ਭਾਰਤੀ ਟੀਮ ਨੂੰ ਅਸਲੀ ਨੁਕਸਾਨ ਦੂਜਾ ਟੈਸਟ ਖੇਡ ਰਹੇ ਕਾਇਲ ਜੈਮੀਸਨ ਨੇ ਪਹੁੰਚਾਇਆ। ਜਿਸ ਨੇ 45 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਹੋਏ ਪਹਿਲੀ ਵਾਰ ਪਾਰੀ 'ਚ ਪੰਜ ਵਿਕਟਾਂ ਹਾਸਲ ਕਰਨ ਦਾ ਕਾਰਨਾਮਾ ਕੀਤਾ, ਉਸ ਤੋਂ ਇਲਾਵਾ ਟਿਮ ਸਾਊਥੀ ਅਤੇ ਟਰੈਂਟ ਬੋਲਟ ਨੇ 2-2 ਵਿਕਟਾਂ ਅਤੇ ਵਾਪਸੀ ਕਰ ਰਹੇ ਨੀਲ ਵੈਗਨਰ ਨੇ ਪੁਜਾਰਾ ਦੀ ਕੀਮਤੀ ਵਿਕਟ ਵੀ ਹਾਸਲ ਕੀਤੀ।ਭਾਰਤ ਵੱਲੋਂ ਵੀ ਦੋ ਬਿਹਤਰੀਨ ਸਾਂਝੇਦਾਰੀਆਂ ਹੋਈਆਂ ਹਨ। ਪਹਿਲੀ ਸ਼ਾਹ ਅਤੇ ਪੁਜਾਰਾ ਵਿਚਾਲੇ ਦੂਜੇ ਵਿਕਟ ਲਈ 50 ਦੌੜਾਂ ਦੀ ਅਤੇ ਫਿਰ ਪੁਜਾਰਾ ਅਤੇ ਹਨੁਮਾ ਵਿਹਾਰੀ ਦੇ ਵਿਚਾਲੇ 5ਵੀਂ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਹੋਈ।