ਕਿਸਾਨ ਅੰਦੋਲਨ ਨੂੰ ਲੈ ਕੇ ਰੋਹਿਤ ਸ਼ਰਮਾ ਦੇ ਟਵੀਟ ’ਤੇ ਕੰਗਨਾ ਰਣੌਤ ਨੇ ਕੀਤੀ ਭੱਦੀ ਟਿੱਪਣੀ

02/04/2021 12:56:58 PM

ਮੁੰਬਈ : ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ ਵਿਚ ਹਾਲੀਵੁੱਡ ਸਿੰਗਰ ਰਿਹਾਨਾ ਦੇ ਕਿਸਾਨ ਅੰਦੋਲਨ ’ਤੇ ਟਵੀਟ ਕਰਣ ਦੇ ਬਾਅਦ ਤੋਂ ਕੰਗਨਾ ਰਣੌਤ ਕਾਫ਼ੀ ਭੜਕੀ ਹੋਈ ਹੈ। ਉਥੇ ਹੀ ਹੁਣ ਕੰਗਨਾ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਆਪਣੇ ਨਿਸ਼ਾਨੇ ’ਤੇ ਲੈ ਲਿਆ ਹੈ। ਦਰਅਸਲ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਭਾਰਤ ਦੀ ਏਕਤਾ ਨੂੰ ਲੈ ਕੇ ਟਵੀਟ ਕੀਤਾ, ਜਿਸ ਦੇ ਬਾਅਦ ਕੰਗਨਾ ਰਣੌਤ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕ੍ਰਿਕਟਰਾਂ ਨੂੰ ਧੋਬੀ ਦਾ ਕੁੱਤਾ ਦੱਸ ਦਿੱਤਾ ਹੈ। 

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਰਿਹਾਨਾ ਦੇ ਸਨਮਾਨ ’ਚ ਰਿਲੀਜ਼ ਕੀਤਾ ਗਾਣਾ, ਭੜਕ ਗਈ ਕੰਗਨਾ ਰਣੌਤ

ਰੋਹਿਤ ਨੇ ਟਵੀਟ ਕੀਤਾ, ‘ਜਦੋਂ ਵੀ ਅਸੀਂ ਸਾਰੇ ਇਕੱਠੇ ਖੜ੍ਹੇ ਰਹੇ ਹਾਂ ਭਾਰਤ ਹਮੇਸ਼ਾ ਤਾਕਤਵਰ ਰਿਹਾ ਹੈ ਅਤੇ ਇਕ ਹੱਲ ਕੱਢਣਾ ਇਸ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਸਾਡੇ ਦੇਸ਼ ਦੀ ਭਲਾਈ ਵਿਚ ਸਾਡੇ ਕਿਸਾਨ ਇਕ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇਕੱਠੇ ਮਿਲ ਕੇ ਜਲਦੀ ਹੀ ਹੱਲ ਕੱਢਾਗੇ।’ 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਹਿਮਾਇਤ ’ਚ ਆਈਆਂ ਵਿਦੇਸ਼ੀ ਹਸਤੀਆਂ ਨੂੰ ਸਚਿਨ ਤੇਂਦੁਲਕਰ ਦੀ ਨਸੀਹਤ, ਆਖੀ ਇਹ ਗੱਲ

ਇਸ ’ਤੇ ਕੰਗਨਾ ਨੇ ਜਵਾਬ ਦਿੱਤਾ, ‘ਇਹ ਸਾਰੇ ਕ੍ਰਿਕਟਰਸ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਵਾਂਗ ਕਿਉਂ ਸੁਣਾਈ ਦੇ ਰਹੇ ਹਨ। ਕਿਸਾਨ ਅਜਿਹੇ ਕਾਨੂੰਨ ਖ਼ਿਲਾਫ਼ ਕਿਉਂ ਹੋਣਗੇ ਜੋ ਉਨ੍ਹਾਂ ਲਈ ਭਾਵੇਂ ਹੀ ਇਕ ¬ਕ੍ਰਾਂਤੀਕਾਰੀ ਕਦਮ ਦੀ ਤਰ੍ਹਾਂ ਹੈ। ਇਹ ਅੱਤਵਾਦੀ ਹਨ ਜੋ ਬਵਾਲ ਖੜ੍ਹਾ ਕਰ ਰਹੇ ਹਨ।’ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਅੱਜ ਦੇ ਭਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

cherry

This news is Content Editor cherry