ਦਿੱਲੀ ਹਾਫ ਮੈਰਾਥਨ ''ਚ ਹਿੱਸਾ ਲੈਣਗੇ ਕਿਰੂਈ ਅਤੇ ਅਯਾਨਾ

11/03/2017 1:58:06 AM

ਨਵੀਂ ਦਿੱਲੀ- ਦਿੱਲੀ ਹਾਫ ਮੈਰਾਥਨ ਦੇ 13ਵੇਂ ਸੈਸ਼ਨ ਵਿਚ ਇਸ ਵਾਰ ਵਿਸ਼ਵ ਚੈਂਪੀਅਨ ਕੀਨੀਆ ਦੇ ਜਿਆਫਰੀ ਕਿਰੂਈ ਅਤੇ ਇਥੋਪੀਆ ਦੀ ਅਲਮਾਜ ਆਯਨਾ ਕ੍ਰਮਵਾਰ ਮਰਦ ਅਤੇ ਮਹਿਲਾ ਵਰਗ ਵਿਚ ਹਿੱਸਾ ਲੈਣਗੇ। ਹਾਫ ਮੈਰਾਥਨ ਦਾ ਆਯੋਜਨ 19 ਨਵੰਬਰ ਨੂੰ ਹੋਵੇਗਾ। 
ਦੋਵੇਂ ਚੈਂਪੀਅਨਾਂ ਨੇ ਦਿੱਲੀ ਹਾਫ ਮੈਰਾਥਨ 'ਚ ਹਿੱਸਾ ਲੈਣ ਦਾ ਵੀਰਵਾਰ ਨੂੰ ਐਲਾਨ ਕੀਤਾ। ਕੀਨੀਆ ਦੇ ਕਿਰੂਈ ਨੇ ਇਸ ਸਾਲ ਲੰਡਨ ਵਿਚ ਹੋਏ ਏ. ਆਈ. ਐੱਫ. ਐੱਫ. ਮਰਦ ਮੈਰਾਥਨ ਦਾ ਖਿਤਾਬ ਜਿੱਤਿਆ ਸੀ। ਦਿੱਲੀ ਹਾਫ ਮੈਰਾਥਨ ਵਿਚ ਕਿਰੂਈ ਦੀਆਂ ਨਜ਼ਰਾਂ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ 59.38 ਦੇ ਰਿਕਾਰਡ ਨੂੰ ਤੋੜਨ 'ਤੇ ਲੱਗੀਆਂ ਹੋਣਗੀਆਂ। ਇਥੋਪੀਆ ਦੀ 10,000 ਮੀਟਰ ਵਿਚ ਮੌਜੂਦਾ ਚੈਂਪੀਅਨ ਆਇਨਾ ਪਹਿਲੀ ਵਾਰ ਭਾਰਤ 'ਚ ਕਿਸੇ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗੀ। ਆਇਨਾ ਦਿੱਲੀ ਹਾਫ ਮੈਰਾਥਨ ਵਿਚ ਆਪਣੀ ਸ਼ੁਰੂਆਤ ਕਰੇਗਾ। ਦਿੱਲੀ ਹਾਥ ਮੈਰਾਥਨ ਵਿਚ ਸਾਰਿਆਂ ਦੀਆਂ ਨਜ਼ਰਾਂ ਆਇਨਾ 'ਤੇ ਲੱਗੀਆਂ ਹਨ, ਜੋ ਪਿਛਲੇ 2 ਸਾਲ ਦੀ ਟਰੈਕ 'ਤੇ ਸ਼ਾਨਦਾਰ ਫਾਰਮ ਨੂੰ ਇੱਥੇ ਦੁਹਰਾਉਣਾ ਚਾਹੇਗੀ। ਉਸਨੇ ਰੀਓ ਓਲੰਪਿਕ ਵਿਚ ਸੋਨ ਤਮਗਾ ਜਿੱਤ ਕੇ 10,000 ਮੀਟਰ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਸੀ।