ਕਿਰਨ ਜਾਰਜ ਇੰਡੋਨੇਸ਼ੀਆ ਮਾਸਟਰਜ਼ ਦੇ ਮੁੱਖ ਡਰਾਅ ''ਚ

01/23/2024 5:58:11 PM

ਜਕਾਰਤਾ, (ਭਾਸ਼ਾ)- ਭਾਰਤ ਦੇ ਕਿਰਨ ਜਾਰਜ ਨੇ ਪੁਰਸ਼ ਸਿੰਗਲਜ਼ ਕੁਆਲੀਫਾਇੰਗ ਦੌਰ ਵਿਚ ਦੋ ਨਜ਼ਦੀਕੀ ਜਿੱਤਾਂ ਨਾਲ ਇੰਡੋਨੇਸ਼ੀਆ ਮਾਸਟਰਜ਼ 500 ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਪ੍ਰਵੇਸ਼ ਕਰ ਲਿਆ। ਕੋਚੀ ਦੇ 23 ਸਾਲਾ ਜਾਰਜ ਨੇ ਹੁਣ ਤੱਕ ਦੋ ਸੁਪਰ 100 ਖਿਤਾਬ, 2022 ਓਡੀਸ਼ਾ ਓਪਨ ਅਤੇ 2023 ਡੈਨਮਾਰਕ ਮਾਸਟਰਜ਼ ਜਿੱਤੇ ਹਨ। ਉਸ ਨੇ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੁਸਤਾਵਿਤੋ ਨੂੰ 21-17, 12-21, 21-15 ਨਾਲ ਹਰਾਇਆ। 

ਇਸ ਤੋਂ ਪਹਿਲਾਂ ਉਸ ਨੇ ਫਰਾਂਸ ਦੇ ਐਲੇਕਸ ਲੈਨੀਅਰ ਨੂੰ 12-21, 21-18, 22-20 ਨਾਲ ਹਰਾਇਆ। ਮੁੱਖ ਡਰਾਅ ਵਿੱਚ ਸੱਤਵੀ ਸੀਡ ਐਚਐਸ ਪ੍ਰਣਯ ਆਪਣੀ ਮੁਹਿੰਮ ਦੀ ਸ਼ੁਰੂਆਤ ਸਾਬਕਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋ ਕੀਨ ਯੂ ਦੇ ਖਿਲਾਫ ਕਰੇਗਾ। ਲਕਸ਼ਯ ਸੇਨ ਦਾ ਸਾਹਮਣਾ ਚੀਨ ਦੇ ਵੇਂਗ ਹੋਂਗ ਯਾਂਗ ਨਾਲ ਹੋਵੇਗਾ। ਕਿਦਾਂਬੀ ਸ਼੍ਰੀਕਾਂਤ ਦਾ ਸਾਹਮਣਾ ਮਲੇਸ਼ੀਆ ਦੇ ਲੀ ਜ਼ੀ ਜੀਆ ਨਾਲ ਹੋਵੇਗਾ ਜਦਕਿ 30ਵੀਂ ਰੈਂਕਿੰਗ ਦੇ ਪ੍ਰਿਯਾਂਸ਼ੂ ਰਾਜਾਵਤ ਦਾ ਸਾਹਮਣਾ ਡੈਨਮਾਰਕ ਦੇ ਰਾਸਮੁਸ ਗੇਮਕੇ ਨਾਲ ਹੋਵੇਗਾ। 

Tarsem Singh

This news is Content Editor Tarsem Singh