ਕਿੰਗਸ ਇਲੈਵਨ ਪੰਜਾਬ ਨੇ 8 ਸਾਲ ਨਾਲ ਰਹੇ ਇਸ ਬੱਲੇਬਾਜ਼ ਨੂੰ ਕੀਤਾ ਰਿਲੀਜ਼

11/15/2019 8:27:32 PM

ਨਵੀਂ ਦਿੱਲੀ— ਕਿੰਗਸ ਇਲੈਵਨ ਪੰਜਾਬ ਨੇ ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਮਿਲਰ ਨੂੰ 8 ਆਈ. ਪੀ. ਐੱਲ. ਸੈਸ਼ਨ ਦੇ ਬਾਅਦ ਜਦਕਿ ਉਸਦੇ ਨਾਲ ਇੰਗਲੈਂਡ ਦੇ ਸੈਮ ਕੁਰੇਨ ਤੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਨੂੰ ਵੀ ਰਿਲੀਜ਼ ਕਰ ਦਿੱਤਾ ਹੈ। ਪਿਛਲੇ 8 ਸੈਸ਼ਨ ਨੂੰ ਮਿਲ ਕੇ ਮਿਲਰ ਕਿੰਗਸ ਇਲੈਵਨ ਪੰਜਾਬ ਦੇ ਮੁੱਖ ਬੱਲੇਬਾਜ਼ 'ਚੋਂ ਇਕ ਰਹੇ ਹਨ ਜਿਸ ਨੇ 79 ਮੈਚਾਂ 'ਚ 138.78 ਦੇ ਸਟਰਾਈਕ ਰੇਟ ਨਾਲ 1850 ਦੌੜਾਂ ਬਣਾਈਆਂ ਹਨ। ਉਹ ਟੀਮ ਨਾਲ ਜੁੜਣ ਤੋਂ ਬਾਅਦ ਸ਼ੁਰੂਆਤੀ ਸੈਸ਼ਨ 'ਚ ਹਾਲਾਂਕਿ ਪ੍ਰਭਾਵਿਤ ਨਹੀਂ ਕਰ ਸਕੇ ਸਨ ਪਰ 2013 ਤੇ 2014 'ਚ ਉਸ ਨੇ 150 ਦੌੜਾਂ ਤੋਂ ਜ਼ਿਆਦਾ ਦੇ ਸਟਰਾਈਕ ਰੇਟ ਨਾਲ ਕ੍ਰਮਵਾਰ 416 ਤੇ 446 ਦੌੜਾਂ ਬਣਾਈਆਂ ਸਨ। ਕਿੰਗਸ ਇਲੈਵਨ ਪੰਜਾਬ ਦੇ ਸਹਿ ਮਾਲਿਕ ਨੇਸ ਵਾਡੀਆ ਨੇ ਕਿਹਾ ਕਿ ਡੇਵਿਡ ਸਾਡੇ ਲਈ ਬਿਹਤਰੀਨ ਖਿਡਾਰੀ ਰਹੇ ਹਨ। ਸਾਲ 2019 'ਚ ਮਿਲਰ ਨੇ 10 ਮੈਚਾਂ 'ਚ 130 ਦੇ ਸਟਰਾਈਕ ਰੇਟ ਨਾਲ 213 ਦੌੜਾਂ ਬਣਾਈਆਂ ਸਨ।


ਕੁਰੇਨ 2019 ਸੈਸ਼ਨ ਤੋਂ ਪਹਿਲਾਂ ਹੋਈ ਨਿਲਾਮੀ 'ਚ ਕਿੰਗਸ ਇਲੈਵਨ ਪੰਜਾਬ ਵਲੋਂ ਖਰੀਦੇ ਗਏ ਵਿਦੇਸ਼ੀ ਖਿਡਾਰੀਆਂ 'ਚ ਸਭ ਤੋਂ ਮਹਿੰਗੇ 7.2 ਕਰੋੜ ਰੁਪਏ 'ਚ ਸ਼ਾਮਲ ਕੀਤੇ ਗਏ ਸਨ, ਉਸ ਨੂੰ ਵੀ ਰਿਲੀਜ਼ ਕੀਤਾ ਗਿਆ ਹੈ। ਉਸ ਨੇ ਪਿਛਲੇ ਸਾਲ ਆਈ. ਪੀ. ਐੱਲ. 'ਚ ਹੈਟ੍ਰਿਕ ਹਾਸਲ ਕੀਤੀ ਸੀ। ਤਾਮਿਲਨਾਡੂ ਦੇ ਸਪਿਨਰ ਵਰੂਣ ਚਕ੍ਰਵਰਤੀ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੂੰ 8.2 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ। ਟੀਮ ਨੇ ਜਿਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਉਸ 'ਚ ਵੈਸਟਇੰਡੀਜ਼ ਦੇ ਮਹਾਨ 40 ਸਾਲਾ ਖਿਡਾਰੀ ਕ੍ਰਿਸ ਗੇਲ ਸ਼ਾਮਲ ਹੈ।

Gurdeep Singh

This news is Content Editor Gurdeep Singh