ਸੱਟ ਦਾ ਸ਼ਿਕਾਰ ਰੋਹਿਤ ਦੀ ਵਾਪਸੀ ਨੂੰ ਲੈ ਕੇ ਪੋਲਾਰਡ ਨੇ ਦਿੱਤਾ ਵੱਡਾ ਬਿਆਨ

04/11/2019 1:16:00 PM

ਮੁੰਬਈ— ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਪੈਰ ਦੀ ਸੱਟ ਕਾਰਨ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਕੱਲ ਆਈ.ਪੀ.ਐੱਲ. ਮੈਚ ਨਹੀਂ ਖੇਡ ਸਕੇ ਪਰ ਮੁੰਬਈ ਇੰਡੀਅਨਜ਼ ਦੇ ਉਨ੍ਹਾਂ ਦੇ ਸਾਥੀ ਕੀਰੇਨ ਪੋਲਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਸਾਵਧਾਨੀ ਦੇ ਤੌਰ 'ਤੇ ਆਰਾਮ ਦਿੱਤਾ ਗਿਆ ਅਤੇ ਅਗਲੇ ਮੈਚ 'ਚ ਉਹ ਵਾਪਸੀ ਕਰ ਸਕਦੇ ਹਨ।

ਵਿਸ਼ਵ ਕੱਪ ਟੀਮ ਚੋਣ ਤੋਂ ਪਹਿਲਾਂ ਸੱਟ ਦੇ ਕਾਰਨ ਰੋਹਿਤ ਮੈਦਾਨ 'ਤੇ ਨਹੀਂ ਉਤਰੇ। ਉਹ ਮੰਗਲਵਾਰ ਨੂੰ ਅਭਿਆਸ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ। ਇਹ ਆਈ.ਪੀ.ਐੱਲ. ਦੇ 11 ਸੈਸ਼ਨ 'ਚ ਪਹਿਲਾ ਮੌਕਾ ਹੈ ਜਦੋਂ ਉਹ ਮੈਚ ਨਹੀਂ ਖੇਡੇ। ਰੋਹਿਤ ਦੀ ਗੈਰ ਮੌਜੂਦਗੀ 'ਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਦਾ ਕਾਰਜਭਾਰ ਸੰਭਾਲਣ ਵਾਲੇ ਪੋਲਾਰਡ ਨੇ ਕਿਹਾ, ''ਯਕੀਨੀ ਤੌਰ 'ਤੇ ਰੋਹਿਤ ਟੀਮ ਦੇ ਕਪਤਾਨ ਹਨ ਅਤੇ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅਗਲੇ ਮੈਚ 'ਚ ਵਾਪਸੀ ਕਰਨੀ ਚਾਹੀਦੀ ਹੈ।

Tarsem Singh

This news is Content Editor Tarsem Singh