13 ਦਸੰਬਰ ਤਕ ਪੂਰੀ ਹੋ ਜਾਵੇਗੀ ਖੇਲੋ ਇੰਡੀਆ ਯੂਥ ਗੇਮਸ ਦੀਆਂ ਤਿਆਰੀਆਂ

12/22/2019 5:22:58 PM

ਗੁਹਾਟੀ— ਖੇਲੋ ਇੰਡੀਆ ਯੂਥ ਗੇਮਸ ਦੀਆਂ ਤਿਆਰੀਆਂ 31 ਦਸੰਬਰ ਤੱਕ ਪੂਰੀਆਂ ਹੋ ਜਾਣਗੀਆਂ। ਇਹ ਖੇਡਾਂ 10 ਤੋਂ 22 ਜਨਵਰੀ ਤਕ ਖੇਡੀਆਂ ਜਾਣਗੀਆਂ। ਖੇਲੋ ਇੰਡੀਆ ਗੇਮਸ ਦੀ ਮੈਨੇਜਮੈਂਟ ਕਮੇਟੀ ਨੇ ਐਤਵਾਰ ਨੂੰ ਹੋਈ ਆਪਣੀ ਬੈਠਕ ਦੇ ਦੌਰਾਨ ਇਹ ਫੈਸਲਾ ਕੀਤਾ ਕਿ ਇਨ੍ਹਾਂ ਖੇਡਾਂ ਦੇ ਤੀਜੇ ਸੈਸ਼ਨ ਦੀਆਂ ਤਿਆਰੀਆਂ ਨੂੰ 31 ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਇਨ੍ਹਾਂ ਖੇਡਾਂ 'ਚ 6800 ਐਥਲੀਟ ਕੁਲ 20 ਖੇਡਾਂ 'ਚ ਹਿੱਸਾ ਲੈਣਗੇ। ਇਸ ਵਾਰ ਇਨ੍ਹਾਂ ਖੇਡਾਂ 'ਚ ਲਾਨ ਬਾਲ ਅਤੇ ਸਾਈਕਲਿੰਗ ਦੇ ਰੂਪ 'ਚ ਦੋ ਨਵੇਂ ਖੇਡ ਜੋੜੇ ਗਏ ਹਨ।

Tarsem Singh

This news is Content Editor Tarsem Singh