ਖੇਲੋ ਇੰਡੀਆ ਕਾਰਨ ਕਈ ਬੱਚੇ ਖੇਡਾਂ ਵਿਚ ਆਉਣ ਲਈ ਹੋਏ ਪ੍ਰੇਰਿਤ : ਸਰਨੋਬਤ

02/19/2020 5:42:27 PM

ਨਵੀਂ ਦਿੱਲੀ : ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਰਾਹੀ ਸਰਨੋਬਤ ਦਾ ਮੰਨਣਾ ਹੈ ਕਿ ਖੇਲੋ ਇੰਡੀਆ ਕਾਰਨ ਦੇਸ਼ ਵਿਚ ਕਈ ਬੱਚੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਹੋਏ ਹਨ। ਸਰਕਾਰ ਨੇ ਖੇਲੋ ਇੰਡੀਆ ਦੇ 3 ਗੇੜ ਦੇ ਜ਼ਰੀਏ ਕਈ ਹੁਨਨਰਮੰਦਾਂ ਦੀ ਚੋਣ ਕੀਤੀ ਹੈ ਅਤੇ ਹੁਣ 22 ਫਰਵਰੀ ਤੋਂ ਇਕ ਮਾਰਚ ਤਕ ਓਡੀਸ਼ਾ ਵਿਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਸ਼ੁਰੂਆਤੀ ਗੇੜ ਦਾ ਆਯੋਜਨ ਕੀਤਾ ਗਿਆ ਹੈ।

ਸਰਨੋਬਤ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਕੁਝ ਕਾਲਜ ਅਤੇ ਯੂਨਿਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਅਤੇ ਪੜਾਈ ਤੋਂ ਇਲਾਵਾ ਹੋਰ ਚੀਜ਼ਾਂ 'ਤੇ ਧਿਆਨ ਲਾਉਣ ਲਈ ਪ੍ਰੇਰਿਤ ਕਰ ਰਹੇ ਹਨ। ਮੈਂ ਸੱਚਮੁਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਸ਼ਲਾਘਾ ਕਰਦੀ ਹਾਂ। ਕਈ ਬੱਚੇ ਹੁਣ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਹੋ ਰਹੇ ਹਨ ਅਤੇ ਖੇਲੋ ਇੰਡੀਆ ਵਰਗੇ ਟੂਰਨਾਮੈਂਟਾਂ ਵਿਚ ਹਿੱਸਾ ਲੈ ਰਹੇ ਹਨ।''