ਨਹੀਂ ਦੇਖੀਆਂ ਹੋਣਗੀਆਂ ਖਲੀ ਅਤੇ ਸਲਵਾਰ ਸੂਟ ਵਾਲੀ WWE ਰੈਸਲਰ ਕਵਿਤਾ ਦੀਆਂ ਅਜਿਹੀਆਂ ਤਸਵੀਰਾਂ

07/20/2017 5:15:16 PM

ਨਵੀਂ ਦਿੱਲੀ— ਡਬਲਯੂ.ਡਬਲਯੂ.ਈ. ਵਿਚ ਤਹਿਲਕਾ ਮਚਾਉਣ ਵਾਲੀ ਦੇਸ਼ ਦੀ ਬੇਟੀ ਕਵਿਤਾ ਦਲਾਲ ਨੇ ਵਾਪਸੀ ਦੇ ਬਾਅਦ ਸਭ ਤੋਂ ਪਹਿਲਾਂ ਖਲੀ ਦੀ ਅਕੈਡਮੀ ਸੀ.ਡਬਲਯੂ.ਈ. 'ਚ ਜਾ ਕੇ ਖਲੀ ਤੋਂ ਆਸ਼ੀਰਵਾਦ ਲਿਆ। ਇਸ ਦੌਰਾਨ ਸੂਟ ਵਿਚ ਲੜਨ ਵਾਲੀ ਕਵਿਤਾ ਕੁਝ ਅਲਗ ਅੰਦਾਜ਼ 'ਚ ਨਜ਼ਰ ਆਈ। ਡਬਲਯੂ.ਡਬਲਯੂ.ਈ. ਦੇ ਸਾਬਕਾ ਰੈਸਲਰ ਦਿਲੀਪ ਸਿੰਘ ਨੇ ਉਸ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਸੂਟ ਸਲਵਾਰ ਪਹਿਨ ਕੇ ਫਾਈਟ ਕਰਕੇ ਪ੍ਰਸਿੱਧ ਹੋਈ ਸੀ ਕਵਿਤਾ
ਕਵਿਤਾ ਦਲਾਲ ਖਲੀ ਦੀ ਜਲੰਧਰ ਸਥਿਤ ਅਕੈਡਮੀ ਵਿਚ ਨੈਸ਼ਨਲ ਰੈਸਲਰ ਬੁਲਬੁਲ ਨੂੰ ਸੂਟ-ਸਲਵਾਰ ਪਹਿਨ ਕੇ ਚਿੱਤ ਕਰਨ ਦੇ ਚਲਦੇ ਸੁਰਖੀਆਂ ਵਿਚ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਗ ਬਾਸ ਤੋਂ ਵੀ ਆਫਰ ਮਿਲਿਆ ਸੀ। ਨੈਸ਼ਨਲ ਲੈਵਲ ਉੱਤੇ 9 ਸਾਲ ਤੱਕ ਵੇਟ ਲਿਫਟਿੰਗ 'ਚ ਗੋਲਡ ਜਿੱਤਣ ਵਾਲੀ ਕਵਿਤਾ ਨੇ ਜਲੰਧਰ ਸਥਿਤ ਖਲੀ ਦੀ ਅਕੈਡਮੀ ਤੋਂ ਟਰੇਨਿੰਗ ਲਈ ਸੀ। ਰੋਜ਼ਾਨਾ ਉੱਥੇ 8 ਘੰਟੇ ਮਿਹਨਤ ਕਰਨ ਵਾਲੀ ਕਵਿਤਾ ਘਰ ਅਤੇ ਕੰਮ ਨੂੰ ਚੰਗੀ ਤਰ੍ਹਾਂ ਸੰਭਾਲ ਰਹੀ ਹੈ।

ਇਕ ਨਜ਼ਰ ਕਵਿਤਾ ਦੀਆਂ ਪ੍ਰਾਪਤੀਆਂ 'ਤੇ :-
1. ਸਾਲ 2006 ਵਿਚ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ।
2. ਸਾਲ 2007 ਵਿਚ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿਤਿਆ।
3. ਸਾਲ 2008 ਵਿਚ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ।
4. ਸਾਲ 2010 ਵਿਚ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ।
5. ਸਾਲ 2011 ਵਿਚ ਰਾਸ਼ਟਰੀ ਖੇਡਾਂ ਵਿਚ ਸੋਨ ਤਮਗਾ ਜਿੱਤਿਆ।
6. ਸਾਲ 2013 ਵਿਚ ਨੈਸ਼ਨਲ ਵੇਟਲਿਫਟਿੰਗ ਵਿਚ ਸੋਨ ਤਮਗਾ ਜਿੱਤਿਆ।
7. ਸਾਲ 2014 ਵਿਚ ਨੈਸ਼ਨਲ ਵੇਟਲਿਫਟਿੰਗ ਵਿਚ ਸੋਨ ਤਮਗਾ ਜਿੱਤਿਆ
8. ਸਾਲ 2015 ਵਿਚ ਕੇਰਲ ਵਿਚ ਆਯੋਜਿਤ ਰਾਸ਼ਟਰੀ ਖੇਡਾਂ ਵਿਚ ਸੋਨ ਤਮਾਗਾ ਜਿੱਤਿਆ।
9. ਸਾਲ 2016 ਵਿਚ ਗੁਹਾਟੀ ਵਿਚ ਆਯੋਜਿਤ ਸਾਊਥ ਏਸ਼ੀਅਨ ਗੇਮਸ ਵਿਚ ਸੋਨ ਤਮਗਾ ਜਿੱਤਿਆ।