ਕੇਵੇਲੀਅਰ ਨੇ ਜਿੱਤਿਆ ਖਿਤਾਬ, ਵਾਣੀ ਰਹੀ ਚੋਟੀ ਦੀ ਭਾਰਤੀ

11/13/2017 8:36:13 AM

ਨਵੀਂ ਦਿੱਲੀ— ਭਾਰਤ ਦੀ ਵਾਣੀ ਕਪੂਰ ਗੁੜਗਾਓਂ ਦੇ ਡੀ. ਐੱਲ. ਐੱਫ. ਐਂਡ ਕੰਟਰੀ ਕਲੱਬ 'ਚ ਚਾਰ ਲੱਖ ਡਾਲਰ ਦੇ 11ਵੇਂ ਹੀਰੋ ਮਹਿਲਾ ਇੰਡੀਅਨ ਓਪਨ ਗੋਲਫ ਟੂਰਨਾਮੈਂਟ 'ਚ ਐਤਵਾਰ ਸਾਂਝੇ ਤੌਰ 'ਤੇ 6ਵੇਂ ਸਥਾਨ ਨਾਲ ਚੋਟੀ ਦੀ ਭਾਰਤੀ ਰਹੀ, ਜਦਕਿ ਫਰਾਂਸ ਦੀ ਕੈਮਿਲੇ ਕੇਵੇਲੀਅਰ ਨੇ ਇਕ ਸ਼ਾਟ ਦੇ ਫਰਕ ਨਾਲ ਖਿਤਾਬ ਜਿੱਤ ਲਿਆ। ਭਾਰਤ ਦੀ ਵਾਣੀ ਦੂਜੇ ਰਾਊਂਡ 'ਚ ਚਾਰ ਅੰਡਰ-68 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਈ ਸੀ ਪਰ ਤੀਜੇ ਤੇ ਆਖਰੀ ਰਾਊਂਡ 'ਚ ਪਾਰ 72 ਦਾ ਕਾਰਡ ਖੇਡ ਕੇ ਉਹ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਖਿਸਕ ਗਈ। ਵਾਣੀ ਦਾ ਕੁਲ ਸਕੋਰ 7 ਅੰਡਰ 209 ਰਿਹਾ ਤੇ ਉਸ ਨੇ ਟੂਰਨਾਮੈਂਟ ਵਿਚ ਸਰਵਸ੍ਰੇਸ਼ਠ ਭਾਰਤੀ ਹੋਣ ਦਾ ਮਾਣ ਹਾਸਲ ਕਰ ਲਿਆ।  ਸਾਬਕਾ ਚੈਂਪੀਅਨ ਭਾਰਤ ਦੀ ਅਦਿਤੀ ਅਸ਼ੋਕ ਨੂੰ ਇਸ ਵਾਰ ਸਾਂਝੇ ਤੌਰ 'ਤੇ 13ਵਾਂ ਸਥਾਨ ਮਿਲਿਆ।