ਕੇਵਿਨ ਪੀਟਰਸਨ ਦਾ ਬਿਆਨ- IPL ਦੇ ਬਚੇ ਮੈਚ ਇੰਗਲੈਂਡ ’ਚ ਖੇਡੇ ਜਾਣ

05/09/2021 11:44:51 AM

ਸਪੋਰਟਸ ਡੈਸਕ- ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਚਾਹੁੰਦੇ ਹਨ ਕਿ ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.) ਦੇ ਇਸ ਸਾਲ ਦੇ ਮੁਲਤਵੀ ਮੈਚਾਂ ਨੂੰ ਯੂਨਾਈਟਿਡ ਅਰਬ ਅਮੀਰਾਤ (ਯੂ. ਏ. ਈ.) ਦੀ ਬਜਾਏ ਸਤੰਬਰ ਵਿਚ ਇੰਗਲੈਂਡ ਵਿਚ ਕਰਵਾਇਆ ਜਾਵੇ। ਪੀਟਰਸਨ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਲੋਕ ਸਤੰਬਰ ਵਿਚ ਆਈ. ਪੀ. ਐੱਲ. ਦੇ ਬਚੇ ਹੋਏ ਮੈਚ ਯੂ. ਏ. ਈ. ਵਿਚ ਕਰਵਾਉਣ ਦੀ ਗੱਲ ਕਰ ਰਹੇ ਹਨ ਪਰ ਮੈਨੂੰ ਲਗਦਾ ਹੈ ਕਿ  ਇਹ ਇੰਗਲੈਂਡ ਵਿਚ ਹੋਣੇ ਚਾਹੀਦੇ ਹਨ। 
ਇਹ ਵੀ ਪਡ਼੍ਹੋ : ਕੁਲਦੀਪ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਸ਼ਾਮਲ ਨਾ ਕਰਨ ’ਤੇ ਆਕਾਸ਼ ਨੇ ਚੁੱਕੇ ਸਵਾਲ

ਇੰਗਲੈਂਡ ਤੇ ਭਾਰਤ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਤੋਂ ਬਾਅਦ ਥੋੜ੍ਹਾ ਸਮਾਂ ਹੋਵੇਗਾ। ਭਾਰਤ ਦੇ ਸਰਬੋਤਮ ਖਿਡਾਰੀ ਪਹਿਲਾਂ ਤੋਂ ਹੀ ਇੱਥੇ ਹੋਣਗੇ ਇਸ ਨਾਲ ਹੀ ਇੰਗਲੈਂਡ ਦੇ ਸਰਬੋਤਮ ਖਿਡਾਰੀ ਵੀ ਉਪਲੱਬਧ ਹੋਣਗੇ। ਸੱਜੇ ਹੱਥ ਦੇ 40 ਸਾਲ ਦੇ ਇਸ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਸਤੰਬਰ 'ਚ ਇੰਗਲੈਂਡ ਦਾ ਮੌਸਮ ਕ੍ਰਿਕਟ ਮੈਚਾਂ ਦੀ ਮੇਜ਼ਬਾਨੀ ਦੇ ਹਿਸਾਬ ਨਾਲ ਵੀ ਚੰਗਾ ਰਹੇਗਾ। ਜ਼ਿਕਰਯੋਗ ਹੈ ਕਿ ਪੀਟਰਸਨ ਦੇ ਬਿਆਨ ਤੋਂ ਪਹਿਲਾਂ ਮਿਡਲਸੈਕਸ, ਸਰੇ, ਵਾਰਵਿਕਸ਼ਾਇਰ ਤੇ ਲੰਕਾਸ਼ਾਇਰ ਨੇ ਆਈ. ਪੀ. ਐਲ. ਦੇ ਬਚੇ ਹੋਏ 31 ਮੈਚਾਂ ਦੀ ਮੇਜ਼ਬਾਨੀ ਵਿਚ ਦਿਲਚਸਪੀ ਦਿਖਾਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾ਼ਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh