... ਤਾਂ ਇਸ ਕਾਰਨ ਕੇਨ ਵਿਲੀਅਮਸਨ IPL ’ਚ ਨਹੀਂ ਖੇਡ ਰਹੇ, ਜਾਣੋ ਵਜ੍ਹਾ

04/16/2021 6:34:51 PM

ਚੇਨੱਈ— ਕੂਹਣੀ ਦੀ ਸੱਟ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਸਨਰਾਈਜ਼ਰਜ਼ ਹੈਦਰਾਬਾਦ ਦੇ ਸਟਾਰ ਬੱਲੇਬਾਜ਼ ਕੇਨ ਵਿਲੀਅਮਸਨ ਚੰਗੀ ਤਰ੍ਹਾਂ ਉੱਭਰ ਰਹੇ ਹਨ ਤੇ ਉਨ੍ਹਾਂ ਦੇ ਇਕ ਹਫ਼ਤੇ ਦੇ ਅੰਦਰ ਪੂਰੀ ਤਰ੍ਹਾਂ ਫ਼ਿੱਟਨੈਸ ਹਾਸਲ ਕਰਨ ਦੀ ਉਮੀਦ ਹੈ। ਸਨਰਾਈਜ਼ਰਜ਼ ਦੇ ਮੱਧਕ੍ਰਮ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ 30 ਸਾਲਾ ਵਿਲੀਅਮਸਨ ਦੀ ਖੱਬੀ ਕੂਹਣੀ ’ਤੇ ਸੱਟ ਲੱਗੀ ਸੀ ਜਿਸ ਕਾਰਨ  ਕਾਰਨ ਉਹ ਆਈ. ਪੀ. ਐੱਲ. ਤੋਂ ਪਹਿਲਾਂ ਮਾਰਚ ’ਚ ਬੰਗਾਲਦੇÎਸ਼ ਖ਼ਿਲਾਫ਼ ਘਰੇਲੂ ਵਨ-ਡੇ ਸੀਰੀਜ਼ ਤੋਂ ਬਾਹਰ ਹੋ ਗਏ ਸਨ।
ਇਹ ਵੀ ਪੜ੍ਹੋ : ਕੋਰੋਨਾ ਤੋਂ ਉੱਭਰੀ ਹਰਮਨਪ੍ਰੀਤ ਕੌਰ, ਟਵੀਟ ਕਰਕੇ ਦਿੱਤੀ ਜਾਣਕਾਰੀ

ਨਿਊਜ਼ੀਲੈਂਡ ਦੇ ਕਪਤਾਨ ਨੇ ਹਾਲਾਂਕਿ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੱਟ ਤੋਂ ਚੰਗੀ ਤਰ੍ਹਾਂ ਉੱਭਰ ਰਹੇ ਹਨ। ਸਨਰਾਈਜ਼ਰਜ਼ ਵੱਲੋਂ ਟਵਿੱਟਰ ’ਤੇ ਸ਼ੇਅਰਕੀਤੇ ਗਏ ਵੀਡੀਓ ’ਚ ਵਿਲੀਅਮਸਨ ਨੇ ਕਿਹਾ, ‘‘ਤੁਹਾਨੂੰ ਪਤਾ ਹੈ ਕਿ ਮੇਰਾ ਧਿਆਨ ਛੇਤੀ ਦਰਦ ਤੋਂ ਮੁਕਤ ਹੋਣ ’ਤੇ ਹੈ ਤੇ ਅਸੀਂ ਸਹੀ ਦਿਸ਼ਾ ’ਚ ਜਾ ਰਹੇ ਹਾਂ। ਉਮੀਦ ਹੈ ਕਿ ਇਕ ਹਫ਼ਤੇ ਦੇ ਅੰਦਰ ਫ਼ਿੱਟ ਤੇ ਤਿਆਰ ਹੋ ਜਾਵਾਂਗਾ।
ਇਹ ਵੀ ਪੜ੍ਹੋ : ਮੁੰਬਈ ’ਚ ਮੁੜ ਲੱਗਾ ਕਰਫਿਊ, ਅਨੁਸ਼ਕਾ ਸ਼ਰਮਾ ਨੇ ਵਿਰਾਟ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ

ਉਨ੍ਹਾਂ ਕਿਹਾ ਕਿ ਅਭਿਆਸ ਤੇ ਰਿਹੈਬਲੀਟੇਸ਼ਨ ਵਿਚਾਲੇ ਸੰਤੁਲਨ ਬਣਾ ਰਿਹਾ ਹਾਂ। ਪਰ ਪ੍ਰੋਗਰੈਸ ਚੰਗੀ ਹੈ। ਇਸ ਲਈ ਛੇਤੀ ਹੀ ਪੂਰਨ ਫ਼ਿੱਟਨੈਸ ਹਾਸਲ ਕਰਨ ਨੂੰ ਲੈ ਕੇ ਆਸਵੰਦ ਹਾਂ। ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ’ਚ ਹੋਏ ਆਈ. ਪੀ. ਐੱਲ. ਦੇ ਪਿਛਲੇ ਸੀਜ਼ਨ ’ਚ ਵਿਲੀਅਮਸਨ ਨੇ ਸਨਰਾਈਜ਼ਰਜ਼ ਲਈ 11 ਪਾਰੀਆਂ ’ਚ 317 ਦੌੜਾਂ ਬਣਾਈਆਂ ਸਨ ਤੇ ਟੀਮ ਨੂੰ ਪਲੇਆਫ਼ ’ਚ ਪਹੁੰਚਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਸੀ। ਮੱਧਕ੍ਰਮ ਦੀ ਨਾਕਾਮੀ ਕਾਰਨ ਸਨਰਾਈਜ਼ਰਜ਼ ਦੀ ਟੀਮ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਦੇ ਆਪਣੇ ਦੋਵੇਂ ਸ਼ੁਰੂਆਤੀ ਮੁਕਾਬਲੇ ਗੁਆ ਚੁੱਕੀ ਹੈ। ਸਨਰਾਈਜ਼ਰਜ਼ ਦੀ ਟੀਮ ਸ਼ਨੀਵਾਰ ਨੂੰ ਮੁੰਬਈ ਇੰਡੀਅਨਜ਼ ਦੀ ਮਜ਼ਬੂਤ ਟੀਮ ਨਾਲ ਭਿੜੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh