ਬਹਿਰੀਨ ਐਥਲੀਟ ਡੋਪ ਟੈਸਟ ''ਚ ਫੇਲ, ਭਾਰਤੀ ਖਿਡਾਰੀ ਸੋਨੇ ਲਈ ਖੇਡਣਗੇ

07/21/2019 3:42:01 PM

ਸਪੋਰਟਸ ਡੈਸਕ— ਏਸ਼ੀਅਨ ਗੇਮਸ 'ਚ ਭਾਰਤ 4x400 ਰਿਲੇ ਰੇਸ 'ਚ ਸੋਨ ਤਮਗਾ ਪ੍ਰਾਪਤ ਕਰਨ ਦੀ ਕਤਾਰ 'ਚ ਹੈ। ਬਹਿਰੀਨ ਦੀ ਕੇਮੀ ਐਡੋਕੋਇਆ ਨੂੰ ਡੋਪ ਟੈਸਟ 'ਚ ਫੇਲ ਰਹਿਣ ਦੇ ਬਾਅਦ ਐਥਲੈਟਿਕਸ ਇੰਟੀਗ੍ਰਿਟੀ ਯੁਨਿਟ ਵੱਲੋਂ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ।

ਮੁਹੰਮਦ ਅਨਸ, ਹਿਮਾ ਦਾਸ, ਅਰੋਕੀਆ ਰਾਜੀਵ ਅਤੇ ਐੱਮ.ਆਰ. ਪੂਵੰਮਾ ਦੀ ਮਿਕਸਡ ਟੀਮ ਨੇ ਪਿਛਲੇ ਸਾਲ ਜਕਾਰਤਾ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਚਾਂਦੀ ਤਮਗਾ ਹਾਸਲ ਕੀਤਾ ਸੀ। ਐਡੋਕੋਇਆ ਜੋ ਗੋਲਡ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ ਉਸ 'ਤੇ ਪਾਬੰਦੀ ਦੇ ਬਾਅਦ ਭਾਰਤ ਦੇ ਚਾਂਦੀ ਦੇ ਤਮਗੇ ਨੂੰ ਸੋਨੇ 'ਚ ਤਬਦੀਲ ਕੀਤਾ ਜਾਣਾ ਲਗਭਗ ਤੈਅ ਹੈ। ਏ.ਆਈ.ਯੂ. ਨੇ ਕਿਹਾ ਕਿ 24 ਅਗਸਤ 2018 ਤੋਂ 26 ਨਵੰਬਰ 2018 ਵਿਚਾਲੇ ਐਡੋਕੋਇਆ ਦੇ ਸਾਰੇ ਨਤੀਜੇ ਅਯੋਗ ਐਲਾਨੇ ਜਾਣਗੇ। ਦੌੜ ਦੇ ਬਾਅਦ, ਭਾਰਤ ਨੇ ਅਧਿਕਾਰਤ ਤੌਰ 'ਤੇ ਬਹਿਰੀਨ ਖਿਲਾਫ ਅੜਿੱਕੇ ਲਈ ਸ਼ਿਕਾਇਤ ਦਰਜ ਕਰਾਈ ਸੀ, ਪਰ ਇਸ ਨੂੰ ਠੁਕਰਾ ਦਿੱਤਾ ਗਿਆ ਸੀ। ਐਡੋਕੋਇਆ ਨੇ ਏਸ਼ੀਆਈ ਖੇਡਾਂ 'ਚ 400 ਮੀਟਰ ਅੜਿੱਕਾ ਦੌੜ ਦਾ ਸੋਨ ਤਮਗਾ ਵੀ ਜਿੱਤਿਆ ਹੈ ਜਿਸ ਨਾਲ ਭਾਰਤ ਦੇ ਅਨੁ ਰਾਘਵਨ ਚੌਥੇ ਸਥਾਨ 'ਤੇ ਰਹੀ। ਰਾਘਵਨ ਕਾਂਸੀ ਤਮਗੇ ਦੀ ਦਾਅਵੇਦਾਰੀ 'ਚ ਆ ਗਈ ਹੈ।

Tarsem Singh

This news is Content Editor Tarsem Singh