ਟੀਮ ਇੰਡੀਆ ਦੇ ਇਸ ਬੱਲੇਬਾਜ਼ ਦੀ ਹੋਈ ਸਰਜਰੀ, ਵਾਪਸੀ ਨੂੰ ਲੈ ਕੇ ਦਿੱਤਾ ਇਹ ਬਿਆਨ

06/25/2018 2:49:02 PM

ਮੁੰਬਈ— ਪੈਰ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਦੇ ਕਾਰਨ ਦੋ ਮਹੀਨੇ ਤੋ ਅਧਿਕ ਸਮੇ ਤੋਂ ਕ੍ਰਿਕਟ ਤੋਂ ਦੂਰ ਕੇਦਾਰ ਜਾਧਵ ਦੀ ਸਰਜਰੀ ਹੋਈ ਹੈ। ਇਸ ਭਾਰਤੀ ਕ੍ਰਿਕਟਰ ਨੇ ਕਿਹਾ ਕਿ ਉਹ ਆਪਣੀ ਫਿਟਨੇਸ 'ਤੇ ਸਖਤ ਮਿਹਨਤ ਕਰਕੇ ਭਾਰਤੀ ਟੀਮ 'ਚ ਵਾਪਸੀ ਕਰਣਗੇ। ਆਈ.ਪੀ.ਐੱਲ. 'ਚ ਚੇਨਈ ਸੁਪਰਕਿੰਗਜ਼ ਵੱਲੋਂ ਖੇਡਦੇ ਹੋਏ ਕੇਦਾਰ ਜਾਧਵ ਸੱਤ ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਪਹਿਲੇ ਮੈਚ ਦੌਰਾਨ ਦੇ ਆਲਰਾਊਂਡਰ ਖਿਡਾਰੀ ਅਤੇ ਮੁੰਬਈ ਦੇ ਖਿਲਾਫ ਜਿੱਤ 'ਚ ਆਖਰੀ ਓਵਰ 'ਚ ਜਿੱਤ ਦਿਵਾਉਣ ਵਾਲੇ  ਕੇਦਾਰ ਜਾਧਵ ਮਾਸਪੇਸ਼ੀਆਂ 'ਚ ਖਿਚਾਅ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ 'ਚੋਂ ਬਾਹਰ ਹੋ ਗਏ ਸਨ ਜਦੋਂ ਗੱਤ ਚੈਂਪੀਅਨ ਮੁੰਬਈ ਦੇ ਵਿਚਕਾਰ ਖੇਡੇ ਗਏ ਲੀਗ ਦੇ ਉਦਘਾਟਨ ਮੈਚ 'ਚ ਜਾਧਵ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ, ਇਸਦੇ ਬਾਅਦ ਉਹ 13ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਮੈਦਾਨ ਤੋਂ ਬਾਹਰ ਚੱਲੇ ਗਏ ਸਨ

ਮੁੰਬਈ ਇੰਡੀਅਨਜ਼ ਦੇ ਖਿਲਾਫ ਖੇਡਦੇ ਹੋਏ ਕੇਦਾਰ ਜਾਧਵ ਨੇ ਧਮਾਕੇਦਾਰ ਪਰਫਾਰਮ ਕਰਦੇ ਹੋਏ ਆਪਣੀ ਟੀਮ ਚੇਨਈ ਸੁਪਰਕਿੰਗਜ਼ ਨੂੰ ਜਿੱਤ ਦਿਵਾਈ ਸੀ, ਇਸ ਮੈਚ 'ਚ ਇਕ ਸ਼ਾਟ ਖੇਡਦੇ ਸਮੇਂ ਉਹ ਜ਼ਖਮੀ ਹੋ ਗਏ ਸਨ, ਪਰ ਇਸਦੇ ਬਾਅਦ ਵੀ ਜਾਧਵ ਨੇ ਮੈਦਾਨ ਨਹੀਂ ਛੱਡਿਆ ਅਤੇ ਆਪਣੀ ਟੀਮ ਨੂੰ ਜਿੱਤ ਦੇ ਮੁਕਾਮ ਤੱਕ ਪਹੁੰਚਾ ਕੇ ਹੀ ਦਮ ਲਿਆ।ਦੱਸ ਦਈਏ ਕਿ ਆਈ.ਪੀ.ਐੱਲ. 2018 ਦੇ ਓਪਨਿੰਗ ਮੈਚ 'ਚ ਹੀ ਮੁੰਬਈ ਇੰਡੀਅਨਜ਼ ਦੀ ਹਾਲਤ ਖਰਾਬ ਕਰਨ ਵਾਲੇ ਤੂਫਾਨੀ ਬੱਲੇਬਾਜ਼ ਕੇਦਾਰ ਜਾਧਵ ਨੂੰ ਪੈਰ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਦੀ ਸ਼ਿਕਾਇਤ ਹੋਈ ਸੀ, ਜਿਸਦੇ ਕਾਰਨ ਉਨ੍ਹਾਂ ਨੇ ਸਰਜਰੀ ਕਰਵਾਈ ਹੈ, ਕਰੀਬ ਦੋ ਮਹੀਨੇ ਤੱਕ ਮੈਦਾਨ ਤੋਂ ਦੂਰ ਰਹਿਣ ਦੇ ਬਾਅਦ ਹੁਣ ਕੇਦਾਰ ਜਾਧਵ ਜਲਦ ਵਾਪਸੀ ਕਰ ਸਕਦੇ ਹਨ।

ਸਰਜਰੀ ਦੀ ਵਜ੍ਹਾ ਨਾਲ ਹੀ ਕੇਦਾਰ ਜਾਧਵ ਨੂੰ ਆਇਰਲੈਂਡ ਅਤੇ ਇੰਗਲੈਂਡ ਦੌਰੇ 'ਤੇ ਜਾਣ ਵਾਲੀ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ, ਹੁਣ ਕੇਦਾਰ ਜਾਧਵ ਦੀਆਂ ਨਜ਼ਰਾਂ ਆਸਟ੍ਰੇਲੀਆ ਦੌਰੇ 'ਤੇ ਹੋਣ ਵਾਲੀ ਟੀ-20 ਸੀਰੀਜ਼ 'ਤੇ ਟਿਕਿਆਂ ਹਨ, ਹਾਲਾਂਕਿ ਪਿੱਛਲੇ ਕੁਝ ਸਮੇਂ ਤੋਂ ਜ਼ਖਮੀ ਹੋਣ ਦੇ ਬਾਵਜੂਦ ਜਾਧਵ ਨੇ 15 ਜੂਨ ਨੂੰ ਯੋ-ਯੋ ਟੈਸਟ 'ਚ ਹਿੱਸਾ ਲਿਆ ਸੀ, ਪਰ ਸੰਪਰਕ ਕਰਨ 'ਤੇ ਉਨ੍ਹਾਂ ੇਨੇ ਇਸਦੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ।ਕੇਦਾਰ ਜਾਧਵ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ,' ਸਰਜਰੀ ਦੇ ਬਾਅਦ ਮੈਂ ਆਪਣੇ ਬਾਰੇ 'ਚ ਅਪਡੇਟ ਦੇਣ  ਲੈ ਕੇ ਝਿਝਕ ਰਿਹਾ ਸੀ ਪਰ ਹੁਣ ਮੈਂ ਮਹਿਸੂਸ ਕੀਤੇ ਹੈ ਕਿ ਤੁਸੀਂ ਸਾਰੇ ਮੇਰੀ ਮਜ਼ਬੂਤੀ ਤੇ ਮੇਰੀ ਪ੍ਰੇਰਣੀ ਹੋ ਜਿਸ ਨਾਲ ਮੈਨੂੰ ਅੱਗੇ ਵਧਣ 'ਚ ਮਦਦ ਮਿਲਦੀ ਹੈ। ਜਲਦ ਹੀ ਖੇਡਣ ਦੇ ਲਈ ਮੈਂ ਆਪਣੀ ਫਿਟਨੇਸ 'ਤੇ ਸਖਤ ਮਿਹਨਤ ਕਰ ਰਿਹਾ ਹੈ।


33 ਸਾਲ ਦੇ ਕੇਦਾਰ ਜਾਧਵ ਹੁਣ ਤੱਕ ਟੀਮ ਇੰਡੀਆ ਦੇ ਲਈ 40 ਵਨਡੇ ਅਤੇ 9 ਟੀ-20 ਮੈਚ ਖੇਡ ਚੁੱਕੇ ਹਨ, ਵਨਡੇ 'ਚ ਉਨ੍ਹਾਂ ਨੇ 798 ਦੌੜਾਂ ਬਣਾਈਆਂ ਹਨ। ਇਸ 'ਚ ਦੋ ਸੈਂਕੜੇ ਅਤੇ ਤਿੰਨ ਅਰਧਸੈਂਕੜੇ ਸ਼ਾਮਲ ਹਨ। ਟੀ-20 ਮੈਚਾਂ 'ਚ ਉਨ੍ਹਾਂ ਨੇ 122 ਦੌੜਾਂ ਬਣਾਈਆਂ ਹਨ। 29 ਦੌੜਾਂ ਬਣਾ ਕੇ ਤਿੰਨ ਵਿਕਟ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨ ਰਿਹਾ ਹੈ।