ਬੇਕਰ ਨੇ 100 ਮੀਟਰ ਬੈਕਸਟ੍ਰੋਕ ''ਚ ਨਵਾਂ ਵਿਸ਼ਵ ਰਿਕਾਰਡ ਬਣਾਇਆ

07/29/2018 3:27:15 PM

ਇਰਵਿਨ (ਅਮਰੀਕਾ)— ਕੈਥਲੀਨ ਬੇਕਰ ਨੇ ਅਮਰੀਕੀ ਤੈਰਾਕੀ ਚੈਂਪੀਅਨਸ਼ਿਪ 'ਚ 100 ਮੀਟਰ ਬੈਕਸਟ੍ਰੋਕ 'ਚ 58.00 ਸਕਿੰਟ ਦੇ ਨਾਲ ਨਵਾਂ ਵਿਸ਼ਵ ਰਿਕਾਰਡ ਬਣਾਇਆ। 

ਰੀਓ ਓਲੰਪਿਕ 'ਚ ਇਸ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਬੇਕਰ ਨੇ ਕੈਨੇਡਾ ਦੀ ਕਾਈਲੀ ਮਾਸੇ ਦੇ ਰਿਕਾਰਡ ਨੂੰ ਤੋੜਿਆ ਜਿਨ੍ਹਾਂ ਨੇ ਪਿਛਲੇ ਸਾਲ 25 ਜੁਲਾਈ ਨੂੰ ਬੁਡਾਪੇਸਟ 'ਚ ਵਿਸ਼ਵ ਚੈਂਪੀਅਨਸ਼ਿਪ 'ਚ 58.10 ਸਕਿੰਟ ਦਾ ਸਮਾਂ ਲੈ ਕੇ ਇਹ ਰਿਕਾਰਡ ਬਣਾਇਆ ਸੀ। ਇਸ ਹਫਤੇ 200 ਮੀਟਰ ਬੈਕਸਟ੍ਰੋਕ 'ਚ ਰੇਗਾਨ ਸਮਿਥ ਦੇ ਨਾਲ ਸੰਯੁਕਤ ਤੌਰ 'ਤੇ ਪਹਿਲੇ ਸਥਾਨ 'ਤੇ ਰਹੀ ਬੇਕਰ ਨੇ ਪਹਿਲੇ 50 ਮੀਟਰ ਦੇ ਲਈ 27.50 ਸਕਿੰਟ ਦਾ ਸਮਾਂ ਲਿਆ ਅਤੇ ਇਸ ਤਰ੍ਹਾਂ ਨਾਲ ਵਿਸ਼ਵ ਰਿਕਾਰਡ ਦੇ ਲਈ ਚੰਗਾ ਮੰਚ ਤਿਆਰ  ਕੀਤਾ ਹੈ।