ਕਸ਼ਯਪ ਇੰਡੋਨੇਸ਼ੀਆ ਓਪਨ ਦੇ ਮੁੱਖ ਡਰਾਅ ''ਚ

06/21/2017 3:04:44 AM

ਸਿਡਨੀ— ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪਰੂਪੱਲੀ ਕਸ਼ਯਪ ਨੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਦੇ ਉਪ-ਜੇਤੂ ਖਿਡਾਰੀ ਜਾਪਾਨ ਦੇ ਕਾਜੁਮਾਸਾ ਸਕਾਈ ਨੂੰ ਇਕਤਰਫਾ ਅੰਦਾਜ਼ 'ਚ ਹਰਾ ਕੇ ਇਥੇ ਮੰਗਲਵਾਰ ਤੋਂ ਸ਼ੁਰੂ ਹੋਏ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਪ੍ਰਵੇਸ਼ ਕਰ ਲਿਆ। ਭਾਰਤੀ ਸ਼ਟਲਰ ਨੇ ਕਮਾਲ ਦੀ ਖੇਡ ਦਿਖਾਈ ਤੇ ਇਕ ਹੀ ਦਿਨ ਵਿਚ ਇਕ ਤੋਂ ਬਾਅਦ ਇਕ ਦੋ ਕੁਆਲੀਫਿਕੇਸ਼ਨ ਮੈਚ ਜਿੱਤ ਕੇ ਮੁੱਖ ਡਰਾਅ ਵਿਚ ਪ੍ਰਵੇਸ਼ ਕੀਤਾ।