ਕਸ਼ਯਪ ਤੇ ਮੁਗਧਾ ਮੁੱਖ ਡਰਾਅ ''ਚ

04/09/2019 6:32:07 PM

ਸਿੰਗਾਪੁਰ— ਭਾਰਤ ਦੇ ਪੀ. ਕਸ਼ਯਪ ਤੇ ਮੁਗਧਾ ਅਗਰੇ ਨੇ ਮੰਗਲਵਾਰ ਨੂੰ ਆਪਣੇ-ਆਪਣੇ ਕੁਆਲੀਫਿਕੇਸ਼ਨ ਮੁਕਾਬਲੇ ਜਿੱਤ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਜਗ੍ਹਾ ਬਣਾ ਲਈ। ਕਸ਼ਯਪ ਨੇ ਕੁਆਲੀਫਿਕੇਸ਼ਨ ਦੇ ਪਹਿਲੇ ਰਾਊਂਡ ਵਿਚ ਮਲੇਸ਼ੀਆ ਦੇ ਚੀਮ ਜੂਮ ਵੇਨਈ ਨੂੰ 54 ਮਿੰਟ ਦੇ ਸੰਘਰਸ਼ ਵਿਚ 21-5, 14-21, 21-17 ਨਾਲ ਹਰਾਇਆ। ਭਾਰਤੀ ਖਿਡਾਰੀ ਨੇ ਫਿਰ ਦੂਜੇ ਰਾਊਂਡ ਵਿਚ ਜਾਪਾਨ ਦੇ ਯੂ ਇਗਾਰਾਸ਼ੀ ਨੂੰ 15-21, 21-16, 22-20 ਨਾਲ ਹਰਾ ਕੇ ਮੁੱਖ ਡਰਾਅ ਵਿਚ ਜਗ੍ਹਾ ਬਣਾ ਲਈ। ਮਹਿਲਾ ਕੁਆਲੀਫਾਇਰ ਵਿਚ ਮੁਗਧਾ ਨੇ ਅਮਰੀਕਾ ਦੇ ਲਾਰੇਨ ਲੈਮ ਨੂੰ 16-21, 21-14, 21-15 ਨਾਲ ਹਰਾ ਕੇ ਮੁੱਖ ਡਰਾਅ ਵਿਚ ਪ੍ਰਵੇਸ਼ ਕਰ ਲਿਆ। ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਬੁੱਧਵਾਰ ਤੋਂ ਚੌਥੀ ਸੀਡ ਪੀ. ਵੀ. ਸਿੰਧੂ, ਛੇਵੀਂ ਸੀਡ ਸਾਇਨਾ ਨੇਹਵਾਲ, ਸਮੀਰ ਵਰਮਾ, ਐੱਚ. ਐੱਸ. ਪ੍ਰਣਯ, ਬੀ. ਸਾਈ ਪ੍ਰਣੀਤ ਤੇ ਛੇਵੀਂ ਸੀਡ ਕਿਦਾਂਬੀ ਸ਼੍ਰੀਕਾਂਤ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।