ਨਾਰਵੇ ਸ਼ਤਰੰਜ ਚੈਂਪੀਅਨਸ਼ਿਪ ''ਚ ਕਰੂਆਨਾ ਨੇ ਆਨੰਦ ਨੂੰ ਹਰਾਇਆ

06/13/2019 7:03:01 PM

ਸਟਾਵੇਂਗਰ— ਨਾਰਵੇ ਸ਼ਤਰੰਜ ਚੈਂਪੀਅਨਸ਼ਿਪ ਦੇ 7ਵੇਂ ਰਾਊਂਡ ਵਿਚ 5 ਵਾਰ ਦੇ ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਰਾਏ ਲੋਪੇਜ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਲਚ ਆਨੰਦ ਕਿਸੇ ਤਰ੍ਹਾਂ ਕਰੂਆਨਾ ਦੇ ਘੱਟ ਸਮੇਂ ਦਾ ਫਾਇਦਾ ਚੁੱਕਦੇ ਹੋਏ 68 ਚਾਲਾਂ ਵਿਚ ਡਰਾਅ ਕਰਨ ਵਿਚ ਕਾਮਯਾਬ ਰਿਹਾ ਤੇ ਫਿਰ ਟਾਈਬ੍ਰੇਕ ਮੁਕਾਬਲੇ ਵਿਚ ਵੀ ਉਹ ਇਕ ਸਮੇਂ ਚੰਗੀ ਸਥਿਤੀ ਵਿਚ ਆ ਗਿਆ ਸੀ ਪਰ ਉਸ ਨੇ ਲਗਾਤਾਰ ਕੁਝ ਗਲਤੀਆਂ ਕੀਤੀਆਂ ਤੇ ਇਟਾਲੀਅਨ ਓਪਨਿੰਗ ਵਿਚ 44 ਚਾਲਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਆਨੰਦ ਇਹ ਰਾਊਂਡ 1.5-0.5 ਨਾਲ ਹਾਰ ਗਿਆ। ਉਥੇ ਹੀ ਦੂਜੇ ਪਾਸੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਰੋਕਣਾ ਕਿਸੇ ਦੇ ਵੀ ਬੱਸ ਦੀ ਗੱਲ ਨਹੀਂ ਨਜ਼ਰ ਆ ਰਹੀ। ਉਸ ਨੇ ਲਗਾਤਾਰ 7ਵੀਂ ਜਿੱਤ ਦਰਜ ਕਰਦਿਆਂ ਹੁਣ 11 ਅੰਕਾਂ ਨਾਲ ਲਗਭਗ ਖਿਤਾਬ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਉਸ ਨੇ ਰਾਊਂਡ 7 ਵਿਚ ਅਮਰੀਕਾ ਦੇ ਵੇਸਲੀ ਸੋਅ ਨੂੰ 1.5-0.5  ਨਾਲ ਹਰਾਇਆ।