ਰਹਾਨੇ ਤੇ ਸ਼ਾਹ ਨਹੀਂ ਚੱਲੇ, ਕਰਨਾਟਕ ਨੇ ਮੁੰਬਈ ਨੂੰ ਕੀਤਾ 194 ਦੌੜਾਂ ''ਤੇ ਢੇਰ

01/04/2020 1:16:19 AM

ਮੁੰਬਈ— ਅਜਿੰਕਯ ਰਹਾਨੇ ਅਤੇ ਪ੍ਰਿਥਵੀ ਸ਼ਾਹ ਫਿਰ ਤੋਂ ਅਸਫਲ ਰਹੇ, ਜਿਸ ਨਾਲ ਕਰਨਾਟਕ ਦੇ ਤੇਜ਼ ਗੇਂਦਬਾਜ਼ਾਂ ਨੇ ਐਲੀਟ ਰਣਜੀ ਟਰਾਫੀ ਦੇ ਮੈਚ ਦੇ ਸ਼ੁਰੂਆਤੀ ਦਿਨ ਇਥੇ ਮੁੰਬਈ ਨੂੰ ਪਹਿਲੀ ਪਾਰੀ ਵਿਚ ਸਿਰਫ 194 ਦੌੜਾਂ 'ਤੇ ਢੇਰ ਕਰ ਦਿੱਤਾ। ਹਾਲਾਂਕਿ ਕਪਤਾਨ ਸੂਰਿਆ ਕੁਮਾਰ ਯਾਦਵ (77 ਗੇਂਦਾਂ 'ਤੇ 77 ਦੌੜਾਂ) ਇਕੱਲਾ ਬੀ. ਕੇ. ਸੀ. ਮੈਦਾਨ 'ਤੇ ਡਟਿਆ ਰਿਹਾ, ਜਦਕਿ ਦੂਜੇ ਪਾਸੇ ਬੱਲੇਬਾਜ਼ਾਂ ਦੇ ਆਊਟ ਹੋਣ ਦਾ ਸਿਲਸਿਲਾ ਜਾਰੀ ਰਿਹਾ। ਉਸ ਦੀ ਪਾਰੀ ਨੇ ਤੈਅ ਕੀਤਾ ਕਿ ਮੇਜ਼ਬਾਨ ਟੀਮ ਘੱਟ ਤੋਂ ਘੱਟ 175 ਦੇ ਸਕੋਰ ਦਾ ਅੰਕੜਾ ਪਾਰ ਕਰ ਲਵੇ। ਜਵਾਬ ਵਿਚ ਕਰਨਾਟਕ ਨੇ ਸਟੰਪ ਤਕ 3 ਵਿਕਟਾਂ 'ਤੇ 79 ਦੌੜਾਂ ਬਣਾ ਲਈਆਂ ਅਤੇ ਟੀਮ ਪਹਿਲੀ ਪਾਰੀ ਦੇ ਹਿਸਾਬ ਨਾਲ 115 ਦੌੜਾਂ ਨਾਲ ਪਿੱਛੇ ਹੈ।

Gurdeep Singh

This news is Content Editor Gurdeep Singh