ਕਪੂਰ ਅਤੇ ਭੁੱਲਰ ਪਟਾਇਆ ''ਚ ਸੰਯੁਕਤ ਤੌਰ ''ਤੇ ਚੋਟੀ ''ਤੇ

12/29/2017 10:52:42 AM

ਪਟਾਇਆ, (ਬਿਊਰੋ)— ਭਾਰਤੀ ਗੋਲਫਰ ਸ਼ਿਵ ਕਪੂਰ ਅਤੇ ਗਗਨਜੀਤ ਭੁੱਲਰ ਨੇ ਪਹਿਲੇ ਦੌਰ 'ਚ 4 ਅੰਡਰ 67 ਦੇ ਸਕੋਰ ਦੇ ਨਾਲ ਅੱਜ ਇੱਥੇ ਰਾਇਲ ਕੱਪ ਗੋਲਫ ਟੂਰਨਾਮੈਂਟ 'ਚ ਸੰਯੁਕਤ ਬੜ੍ਹਤ ਬਣਾ ਲਈ। 2 ਹੋਰ ਭਾਰਤੀ ਜੋਤੀ ਰੰਧਾਵਾ ਅਤੇ ਖਲਿਨ ਜੋਸ਼ੀ 70 ਦੇ ਸਕੋਰ ਦੇ ਨਾਲ ਸਾਂਝੇ 20ਵੇਂ ਸਥਾਨ 'ਤੇ ਚਲ ਰਹੇ ਹਨ।

ਫਿਨਿਕਸ ਗੋਲਡ ਗੋਲਫ ਅਤੇ ਕੰਟਰੀ ਕਲੱਬ 'ਚ ਖੇਡੀ ਜਾ ਰਹੀ 2017 ਦੀ ਇਸ ਅੰਤਿਮ ਪ੍ਰਤੀਯੋਗਿਤਾ 'ਚ ਚੋਟੀ ਦੇ 27 ਖਿਡਾਰੀਆਂ 'ਚ ਸਿਰਫ ਤਿੰਨ ਸ਼ਾਟ ਦਾ ਫਰਕ ਹੈ। ਹਾਲ ਹੀ 'ਚ ਵਿਆਹ ਕਰਨ ਵਾਲੇ ਭੁੱਲਰ ਨੇ ਬੋਗੀ ਰਹਿਤ ਪਹਿਲਾ ਦੌਰਾ ਖੇਡਿਆ। ਉਹ ਬੁੱਧਵਾਰ ਰਾਤ ਹੀ ਇੱਥੇ ਪਹੁੰਚੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਖੇਡ 'ਚ ਤਿਆਰੀ 'ਚ ਕਮੀ ਦਾ ਅਸਰ ਨਹੀਂ ਦਿਖਿਆ। ਕਪੂਰ ਨੇ ਪਹਿਲੇ ਦੌਰ 'ਚ ਪੰਜ ਬਰਡੀ ਅਤੇ ਇਕ ਬੋਗੀ ਕੀਤੀ ਹੈ।