ਇਸ ਪ੍ਰਦਰਸ਼ਨ ਦੇ ਲਈ ਕੇਨ ਵਿਲੀਅਮਸਨ ਨੂੰ ਚੁਣਿਆ ਗਿਆ ''ਪਲੇਅਰ ਆਫ ਦਿ ਈਅਰ''

05/01/2020 2:32:04 AM

ਆਕਲੈਂਡ— ਨਿਊਜ਼ੀਲੈਂਡ ਕ੍ਰਿਕਟ ਦੇ ਸਾਲਾਨਾ ਐਵਾਰਡ 'ਚ ਕਪਤਾਨ ਕੇਨ ਵਿਲੀਅਮਸਨ ਨੂੰ ਸਾਲ ਭਰ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਨ ਲਈ ਵੀਰਵਾਰ ਨੂੰ ਸਾਲ ਦਾ ਸਰਵਸ੍ਰੇਸ਼ਠ ਵਨ ਡੇ ਖਿਡਾਰੀ ਚੁਣਿਆ ਗਿਆ। ਰੋਸ ਟੇਲਰ ਨੂੰ ਪੁਰਸ਼ ਟੀ-20 ਜਦਕਿ ਸੋਫੀ ਡਿਵਾਈਨ ਨੂੰ ਮਹਿਲਾ ਟੀ-20 ਦੇ ਲਈ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਮਿਲਿਆ। ਸੂਜੀ ਬੇਟਸ ਮਹਿਲਾ ਵਰਗ 'ਚ ਸਾਲ ਦੀ ਸਰਵਸ੍ਰੇਸ਼ਠ 1 ਖਿਡਾਰੀ ਦਾ ਐਵਾਰਡ ਹਾਸਲ ਕਰਨ 'ਚ ਸਫਲ ਰਹੀ। ਕੋਵਿਡ-19 ਮਹਾਮਾਰੀ ਕਾਰਨ ਪਹਿਲੀ ਵਾਰ ਇਨ੍ਹਾਂ ਐਵਾਰਡਾਂ ਨੂੰ ਆਨਲਾਈਨ ਦਿੱਤਾ ਗਿਆ।


ਵਿਲੀਅਮਸਨ ਨੇ ਪਿਛਲੇ ਸਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਕਪਤਾਨ ਦੇ ਤੌਰ 'ਤੇ ਨਿਊਜ਼ੀਲੈਂਡ ਦੀ ਟੀਮ ਨੂੰ ਵਿਸ਼ਵ ਕੱਪ ਫਾਈਨਲ 'ਚ ਵੀ ਪਹੁੰਚਾਇਆ। ਇਸ 29 ਸਾਲਾ ਖਿਡਾਰੀ ਨੇ ਵਿਸ਼ਵ ਕੱਪ 'ਚ 2 ਸੈਂਕੜਿਆਂ ਦੀ ਮਦਦ ਨਾਲ 578 ਦੌੜਾਂ ਬਣਾਈਆਂ ਤੇ ਉਸ ਨੂੰ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਖਿਡਾਰੀ ਵੀ ਚੁਣਿਆ ਗਿਆ ਸੀ। ਨਿਊਜ਼ੀਲੈਂਡ ਦੇ ਮੁਖ ਕੋਚ ਗੈਰੀ ਸਟੀਡ ਨੇ ਕਿਹਾ ਕਿ ਪਿਛਲੇ ਸਾਲ ਆਈ. ਸੀ. ਸੀ. ਵਿਸ਼ਵ ਕੱਪ 'ਚ ਕੇਨ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਇਸ ਐਵਾਰਡ ਦਾ ਹੱਕਦਾਰ ਸੀ। ਅਨੁਭਵੀ ਟੇਲਰ ਨੇ ਖੇਡ ਦੇ ਸਭ ਤੋਂ ਛੋਟੇ ਸਵਰੂਪ 'ਚ 130 ਦੀ ਸਟਰਾਇਕ ਰੇਟ ਨਾਲ 330 ਦੌੜਾਂ ਬਣਾਈਆਂ। ਬੇਟਸ ਨੇ ਮਹਿਲਾ ਵਨ ਡੇ 'ਚ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ 'ਚ 2 ਅਰਧ ਸੈਂਕੜੇ ਲਗਾਏ, ਜਦਕਿ ਡਿਵਾਈਨ ਨੇ ਮਹਿਲਾ ਟੀ-20 'ਚ ਆਪਣਾ ਪਹਿਲਾ ਸੈਂਕੜਾ ਲਗਾਇਆ ਤੇ 71 ਦੀ ਔਸਤ ਨਾਲ 429 ਦੌੜਾਂ ਬਣਾਈਆਂ। 

Gurdeep Singh

This news is Content Editor Gurdeep Singh